* ਜੇ ਤੁਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਜ਼ਿੰਦਗੀ ਵੀ ਤੁਹਾਨੂੰ ਤਿਆਰ ਕਰਦੀ ਹੈ।
* ਸੰਭਵ ਦੀਆਂ ਹੱਦਾਂ ਨੂੰ ਜਾਣਨ ਦਾ ਇਕੋ ਢੰਗ ਹੈ ਕਿ ਉਨ੍ਹਾਂ ਤੋਂ ਥੋੜ੍ਹਾ ਅੱਗੇ ਅਸੰਭਵ ਦੀ ਹੱਦ ਵਿਚੋਂ ਨਿਕਲ ਜਾਈਏ।
* ਸਾਨੂੰ ਜੋ ਮਿਲਦਾ ਹੈ, ਉਸ ਨਾਲ ਅਸੀਂ ਗੁਜ਼ਾਰਾ ਕਰ ਸਕਦੇ ਹਾਂ ਪਰ ਅਸੀਂ ਜੋ ਦਿੰਦੇ ਹਾਂ, ਉਹ ਦੂਜੇ ਦੀ ਜ਼ਿੰਦਗੀ ਬਣਾਉਂਦਾ ਹੈ।
* ਸਿਆਣਾ ਵਿਅਕਤੀ ਉਸ ਵੇਲੇ ਸਿੱਖਦਾ ਹੈ ਜਦੋਂ ਉਹ ਅਜਿਹਾ ਕਰ ਸਕਦੇ ਹਨ ਪਰ ਬੇਵਕੂਫ ਵਿਅਕਤੀ ਉਸ ਵੇਲੇ ਸਿੱਖਦੇ ਹਨ ਜਦੋਂ ਉਨ੍ਹਾਂ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
* ਹਾਲਾਂਕਿ ਕੋਈ ਵੀ ਵਿਅਕਤੀ ਬੀਤੇ ਸਮੇਂ 'ਚ ਜਾ ਕੇ ਨਵੀਂ ਸ਼ੁਰੂਆਤ ਨਹੀਂ ਕਰ ਸਕਦਾ ਪਰ ਕੋਈ ਵੀ ਵਿਅਕਤੀ ਹੁਣੇ ਸ਼ੁਰੂਆਤ ਕਰ ਸਕਦਾ ਹੈ ਅਤੇ ਇਕ ਨਵਾਂ ਅੰਤ ਹਾਸਲ ਕਰ ਸਕਦਾ ਹੈ।
* ਅਜਿਹਾ ਵਿਅਕਤੀ ਜੋ ਮਨੁੱਖ ਦੇ ਦਿਲ ਵਿਚ ਹਿੰਮਤ ਪੈਦਾ ਕਰਦਾ ਹੈ, ਉਹ ਸਰਵਉੱਤਮ ਡਾਕਟਰ ਹੁੰਦਾ ਹੈ।
* ਜੇ ਉਦਾਸੀ ਨਾ ਹੋਵੇ ਤਾਂ ਖੁਸ਼ੀ ਦੀ ਕੋਈ ਅਹਿਮੀਅਤ ਨਹੀਂ।
* ਜੇ ਤੁਹਾਡੇ ਵਿਚ ਆਤਮਵਿਸ਼ਵਾਸ ਨਹੀਂ ਤਾਂ ਤੁਸੀਂ ਹਮੇਸ਼ਾ ਨਾ ਜਿੱਤਣ ਦਾ ਬਹਾਨਾ ਲੱਭ ਲਵੋਗੇ।
* ਕਿਸੇ ਦੇ ਗੁਣਾਂ ਦੀ ਪ੍ਰਸ਼ੰਸਾ ਕਰਨ ਵਿਚ ਆਪਣਾ ਸਮਾਂ ਵਿਅਰਥ ਨਾ ਗੁਆਓ। ਉਸ ਦੇ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ।
* ਆਦਰਸ਼ ਤਾਰਿਆਂ ਵਾਂਗ ਹੁੰਦੇ ਹਨ। ਉਨ੍ਹਾਂ ਨੂੰ ਤੁਸੀਂ ਹੱਥਾਂ ਨਾਲ ਛੂਹ ਨਹੀਂ ਸਕਦੇ ਪਰ ਸਮੁੰਦਰ ਦੇ ਮੱਲਾਹਾਂ ਵਾਂਗ ਤੁਸੀਂ ਉਨ੍ਹਾਂ ਨੂੰ ਆਪਣਾ ਮਾਰਗਦਰਸ਼ਕ ਚੁਣਦੇ ਹੋ ਅਤੇ ਉਨ੍ਹਾਂ ਦਾ ਪਿੱਛਾ ਕਰਦਿਆਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹੋ।
* ਬੰਦਰਗਾਹ 'ਤੇ ਖੜ੍ਹਾ ਸਮੁੰਦਰੀ ਜਹਾਜ਼ ਸੁਰੱਖਿਅਤ ਹੁੰਦਾ ਹੈ। ਸਮੁੰਦਰੀ ਜਹਾਜ਼ ਉਥੇ ਖੜ੍ਹਾ ਰਹਿਣ ਲਈ ਨਹੀਂ ਬਣਿਆ ਹੁੰਦਾ।
* ਚਿੰਤਾਵਾਂ ਲੈ ਕੇ ਬਿਸਤਰੇ 'ਤੇ ਜਾਣਾ ਆਪਣੀ ਪਿੱਠ 'ਤੇ ਗੱਠੜੀ ਲੈ ਕੇ ਸੌਣ ਦੇ ਬਰਾਬਰ ਹੈ।
* ਇਕ ਵਾਰ ਕਿਸੇ ਕੰਮ ਨੂੰ ਕਰਨ ਦਾ ਟੀਚਾ ਮਿੱਥਣ ਤੋਂ ਬਾਅਦ ਇਸ ਨੂੰ ਹਰ ਕੀਮਤ ਅਤੇ ਮੁਸ਼ਕਿਲਾਂ ਦੀ ਲਾਗਤ 'ਤੇ ਪੂਰਾ ਕਰੋ।
ਭਗਵਾਨ ਦੀ ਮਾਇਆ ਅਪਰੰਪਾਰ ਹੈ
NEXT STORY