* ਭਗਵਾਨ ਦੀ ਮਾਇਆ ਅਪਰੰਪਾਰ ਹੈ ਭਾਵ ਉਸ ਦਾ ਪਾਰ ਪਾਉਣਾ ਮੁਸ਼ਕਿਲ ਹੈ। ਜਦੋਂ ਮਨੁੱਖ ਨੀਰਸ ਹੋ ਜਾਂਦਾ ਹੈ ਤਾਂ ਭਗਵਾਨ ਪ੍ਰੇਮ ਦੇ ਰਸ ਦਾ ਗਿਆਨ ਦਿੰਦੇ ਹਨ ਅਤੇ ਜਦੋਂ ਮਨੁੱਖ ਵਿਚ ਜ਼ਿਆਦਾ ਰਸ ਹੋ ਜਾਂਦਾ ਹੈ ਤਾਂ ਭਗਵਾਨ ਨੀਰਸ ਹੋਣ ਦਾ ਗਿਆਨ ਦਿੰਦੇ ਹਨ।
* ਕਮਜ਼ੋਰ ਪ੍ਰਾਣੀ ਦੀ ਹੱਤਿਆ ਕਰਨਾ ਪਾਪ ਹੈ ਅਤੇ ਆਤਮ-ਹੱਤਿਆ ਕਰਨਾ ਤਾਂ ਮਹਾਪਾਪ ਹੈ।
* ਜਿਵੇਂ ਮਾਇਆ ਦੇ ਸੰਸਾਰ ਵਿਚ ਦਿਨ ਤੇ ਰਾਤ ਸੱਚ ਹਨ, ਉਸੇ ਤਰ੍ਹਾਂ ਦੁੱਖ ਤੇ ਸੁੱਖ ਮਾਇਆ ਹਨ। ਮਾਇਆ ਦੇ ਸੰਸਾਰ ਵਿਚ ਮਾਇਆ ਤੋਂ ਪਰ੍ਹੇ ਪਰਮਾਨੰਦ ਹੈ।
* ਜੋ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਮਾਰ ਲੈਂਦਾ ਹੈ, ਉਹ ਜਿਊਂਦੇ-ਜੀਅ ਮੌਤ ਹਾਸਲ ਕਰ ਲੈਂਦਾ ਹੈ। ਜੋ ਜੀਵਨ ਵਿਚ ਹੀ ਮੌਤ ਹਾਸਲ ਕਰ ਲੈਂਦਾ ਹੈ, ਉਹ ਆਪਣੇ ਮੂਲ ਭਾਵ ਬ੍ਰਹਮ ਨੂੰ ਹਾਸਲ ਕਰ ਲੈਂਦਾ ਹੈ। ਜੀਵਨ ਵਿਚ ਹੀ ਮੌਤ ਨੂੰ ਹਾਸਲ ਕਰ ਲੈਣ ਤੋਂ ਬਾਅਦ ਦਾ ਜੀਵਨ ਬ੍ਰਹਮ ਦਾ ਜੀਵਨ ਹੁੰਦਾ ਹੈ।
* ਮਨੁੱਖ ਨੂੰ ਜਦੋਂ ਸੱਚ ਦਾ ਗਿਆਨ ਹੋ ਜਾਂਦਾ ਹੈ ਤਾਂ ਉਹ ਭੋਗ, ਵਾਸਨਾ ਤੇ ਇੱਛਾਵਾਂ ਨੂੰ ਤਿਆਗ ਕੇ ਸੱਚ ਵਿਚ ਇਕੋ ਥਾਂ 'ਤੇ ਸਥਿਰ ਹੋ ਜਾਂਦਾ ਹੈ ਜਾਂ ਸੱਚਾਈ ਦੇ ਰਸਤੇ 'ਤੇ ਚੱਲਣ ਵਾਲਾ ਬਣ ਜਾਂਦਾ ਹੈ।
* ਭੌਤਿਕ ਸੁੱਖ ਤੇ ਭੋਗ ਦੀ ਇੱਛਾ ਵਿਚ ਦੁਖੀ ਹੋਣ ਵਾਲੇ ਨੂੰ ਸ਼ਮਸ਼ਾਨ ਭੂਮੀ ਰੋਜ਼ਾਨਾ ਦੇਖਣੀ ਚਾਹੀਦੀ ਹੈ।
* ਜਿਸ ਦਿਲ ਵਿਚ ਮਾਇਆ ਹੋਵੇ ਭਾਵ ਸੰਸਾਰਕ ਸੁੱਖ ਦੀ ਇੱਛਾ ਹੋਵੇ, ਉਹ ਮੰਗਤਾ ਹੁੰਦਾ ਹੈ। ਮੰਗਤੇ ਨੂੰ ਜੇ ਗਿਆਨ ਦੇਵੋਗੇ ਤਾਂ ਉਹ ਗਿਆਨ ਨੂੰ ਤੁੱਛ ਦੱਸ ਕੇ ਭੀਖ ਹੀ ਲਵੇਗਾ। ਭਗਵਾਨ ਦੀ ਮਾਇਆ ਤੇ ਰਾਖਸ਼ਸ ਕਦੇ ਵੀ ਮੂਲ ਗਿਆਨ ਨੂੰ ਗ੍ਰਹਿਣ ਕਰਨ ਵਿਚ ਖੁਦ ਨੂੰ ਸਥਿਰ ਨਹੀਂ ਕਰਦੇ।
* ਵਿੱਦਿਆ, ਧਨ ਤੇ ਸ਼ਕਤੀ ਤਿੰਨੇ ਚੀਜ਼ਾਂ ਢੁਕਵੇਂ ਹੱਕਦਾਰ ਨੂੰ ਹੀ ਦੇਣੀਆਂ ਚਾਹੀਦੀਆਂ ਹਨ, ਨਹੀਂ ਤਾਂ ਤਿੰਨਾਂ ਦੀ ਦੁਰਵਰਤੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਸੰਸਾਰ ਦਾ ਸੰਤੁਲਨ ਵਿਗੜ ਜਾਂਦਾ ਹੈ।
ਮੁਸੀਬਤ ਦਾ ਡਟ ਕੇ ਸਾਹਮਣਾ ਕਰੋ, ਭੱਜੋ ਨਾ
NEXT STORY