ਨਵੀਂ ਦਿੱਲੀ- ਜੇਕਰ ਤੁਸੀਂ ਆਪਣੇ ਕਿਸੇ ਦੋਸਤ, ਪਰਿਵਾਰ ਜਾਂ ਕਿਸੇ ਖਾਸ ਨੂੰ ਕੋਈ ਅਜਿਹਾ ਮੈਸੇਜ, ਫੋਟੋ ਜਾਂ ਵੀਡੀਓ ਭੇਜ ਦਿੱਤੀ ਹੈ ਜੋ ਤੁਹਾਨੂੰ ਨਹੀਂ ਸੈਂਡ ਕਰਨੀ ਚਾਹੀਦੀ ਸੀ ਤਾਂ ਇਸ ਦਾ ਵੀ ਹੱਲ ਆ ਗਿਆ ਹੈ। ਆਈ.ਓ.ਐੱਸ. ਡਿਵਾਈਸਿਸ ਦੇ ਲਈ ਇਕ ਅਜਿਹਾ ਐਪ ਆਇਆ ਹੈ ਜਿਸ ਰਾਹੀਂ ਤੁਹਾਡੇ ਵੱਲੋਂ ਕਿਸੇ ਦੂਜੇ ਨੂੰ ਭੇਜਿਆ ਗਿਆ ਮੈਸੇਜ, ਫੋਟੋ ਅਤੇ ਵੀਡੀਓ ਉਸ ਦੇ ਫੋਨ ਤੋਂ ਡਿਲੀਟ ਕੀਤਾ ਜਾ ਸਕਦਾ ਹੈ। ਇਸ ਕਮਾਲ ਦੇ ਐਪ ਦਾ ਨਾਂ ਹੈ ਸਟ੍ਰਿੰਗਸ।
ਸਟ੍ਰਿੰਗਸ ਐਪ ਆਈ.ਓ.ਐੱਸ. (ਐੱਪਲ) ਡਿਵਾਈਸਿਸ ਦੇ ਲਈ ਉਪਲਬਧ ਹੈ ਅਤੇ ਇਹ ਐਪ ਸਨੈਪਚੈਟ ਅਤੇ ਕਲਸਟਰ ਵਰਗਾ ਹੀ ਹੈ ਪਰ ਇਸ 'ਚ ਦਿੱਤਾ ਗਿਆ ਡਿਲੀਟ ਮੈਸੇਜ ਵਾਲਾ ਸਿਸਟਮ ਇਸ ਨੂੰ ਇਕ ਵੱਖ ਹੀ ਰੂਪ ਦਿੰਦਾ ਹੈ। ਮੈਸੇਜ ਨੂੰ ਡਿਲੀਟ ਕਰਨ ਦੇ ਲਈ ਦੋਹਾਂ ਹੀ ਆਈ.ਓ.ਐੱਸ. ਡਿਵਾਈਸਿਸ 'ਚ ਸਟ੍ਰਿੰਗਸ ਐਪ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਸਟ੍ਰਿੰਗਸ ਦੇ ਜ਼ਰੀਏ ਕਿਸੇ ਨੂੰ ਮੈਸੇਜ ਕਰੋਗੇ ਤਾਂ ਉਹ ਉਦੋਂ ਤੱਕ ਉਸ ਨੂੰ ਪੜ੍ਹ ਨਹੀਂ ਸਕੇਗਾ ਜਦੋਂ ਤੱਕ ਤੁਹਾਡੀ ਇਜਾਜ਼ਤ ਨਾ ਹੋਵੇ।
ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਗਲਤ ਮੈਸੇਜ ਸੈਂਡ ਕਰ ਦਿੱਤਾ ਹੈ ਤਾਂ ਤੁਸੀਂ ਉਸ ਮੈਸੇਜ ਨੂੰ ਉਸ ਦੇ ਫੋਨ ਤੋਂ ਡਿਲੀਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੋਈ ਯੂਜ਼ਰ ਤੁਹਾਡੇ ਮੈਸੇਜ ਦਾ ਸਕ੍ਰੀਨਸ਼ਾਟ ਵੀ ਲੈਣਾ ਚਾਹੇਗਾ ਤਾਂ ਤਿੰਨ ਵਾਰ ਸਕ੍ਰੀਨਸ਼ਾਟ ਲੈਣ ਤੋਂ ਬਾਅਦ ਤੁਹਾਡਾ ਨੰਬਰ ਬਲਾਕ ਹੋ ਜਾਵੇਗਾ।
ਇੱਥੇ ਮਿਲਦਾ ਹੈ ਪਾਣੀ ਨਾਲੋ ਸਸਤਾ ਪੈਟਰੋਲ
NEXT STORY