ਨਵੀਂ ਦਿੱਲੀ- ਪਾਕਿਸਤਾਨ ਦੀ ਇਕ ਕੰਪਨੀ ਨੇ ਭਾਰਤ 'ਚ ਕਾਲੀਨਾਂ ਦਾ ਥੋਕ ਕਾਰੋਬਾਰ ਸ਼ੁਰੂ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਪਾਕਿਸਤਾਨ ਦੀ ਫਰਮ 'ਮਹਿਮ ਨੈਯਰ ਐਂਡ ਸਹਿਰ ਨੈਯਰ' ਨੇ ਦੁਬਈ ਅਤੇ ਹੋਰ ਦੇਸ਼ਾਂ ਤੋਂ ਦਰਾਮਦ ਕਾਲੀਨ ਦਾ ਭਾਰਤ 'ਚ ਥੋਕ ਕਾਰੋਬਾਰ ਸ਼ੁਰੂ ਕਰਨ ਦੇ ਲਈ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐੱਫ.ਆਈ.ਪੀ.ਬੀ.) ਤੋਂ ਮਨਜ਼ੂਰੀ ਮੰਗੀ ਹੈ।
ਸੂਤਰਾਂ ਨੇ ਦੱਸਿਆ ਕਿ ਕੰਪਨੀ ਦੇ ਐੱਫ.ਡੀ.ਆਈ. ਪ੍ਰਸਤਾਵ 'ਤੇ ਬੋਰਡ ਦੀ 16 ਦਸੰਬਰ ਨੂੰ ਹੋਈ ਬੈਠਕ 'ਚ ਵਿਚਾਰ ਕੀਤਾ ਗਿਆ ਪਰ ਗ੍ਰਹਿ ਮੰਤਰਾਲਾ ਦੀ ਸੁਰੱਖਿਆ ਮਨਜ਼ੂਰੀ ਦੀ ਕਮੀ 'ਚ ਇਸ ਬਾਰੇ 'ਚ ਫੈਸਲਾ ਟਾਲ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਕੰਪਨੀ ਨੇ 55 ਲੱਖ ਰੁਪਏ ਤੋਂ ਵੱਧ ਦੇ ਨਿਵੇਸ਼ ਦਾ ਪ੍ਰਸਤਾਵ ਕੀਤਾ ਹੈ। ਮੌਜੂਦਾ ਐੱਫ.ਡੀ.ਆਈ. ਨਿਯਮਾਂ ਦੇ ਮੁਤਾਬਕ ਪਾਕਿਸਤਾਨ ਦੇ ਨਾਗਰਿਕ ਜਾਂ ਪਾਕਿਸਤਾਨ ਵਿਚ ਗਠਤ ਕੰਪਨੀਆਂ ਭਾਰਤ 'ਚ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਨਿਵੇਸ਼ ਕਰ ਸਕਦੀਆਂ ਹਨ।
ਇਸ ਸਾਲ ਦੁੱਗਣੇ ਹੋ ਜਾਣਗੇ ਭਾਰਤ 'ਚ ਸਾਈਬਰ ਅਪਰਾਧ
NEXT STORY