* ਸਵਾਰਥ ਤੇ ਹੰਕਾਰ ਛੱਡ ਦੇਣ ਨਾਲ ਸਾਧੂਪਨ ਆਉਂਦਾ ਹੈ।
* ਚੰਗੇ ਕੰਮ ਕਰਨ ਦੀ ਪ੍ਰੇਰਣਾ ਦੇਣ ਤੋਂ ਵਧ ਕੇ ਹੋਰ ਕੋਈ ਪੁੰਨ ਹੋ ਹੀ ਨਹੀਂ ਸਕਦਾ।
* ਚੰਗੇ ਗੁਣਾਂ ਦੇ ਵਿਕਾਸ ਵਿਚ ਕੀਤਾ ਗਿਆ ਕੋਈ ਵੀ ਤਿਆਗ ਕਦੇ ਵਿਅਰਥ ਨਹੀਂ ਜਾਂਦਾ।
* ਚੰਗੀਆਂ ਆਦਤਾਂ ਤੇ ਭਾਵਨਾਵਾਂ ਨਾਲ ਜਿਨ੍ਹਾਂ ਦਾ ਜੀਵਨ ਭਰਪੂਰ ਹੈ, ਉਹ ਰੱਬ ਦੇ ਓਨਾ ਹੀ ਨੇੜੇ ਹਨ।
* ਆਪਣੀ ਸ਼ਕਤੀ ਦੀ ਵਰਤੋਂ ਲਾਲਚ, ਮੋਹ, ਵਾਸਨਾ ਆਦਿ ਲਈ ਨਹੀਂ ਕਰਨੀ ਚਾਹੀਦੀ।
* ਸਮਾਨ ਭਾਵਨਾ ਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਮਨੁੱਖ ਦਾ ਧਰਮ ਹੈ।
* ਚੰਗੇ ਕੰਮ ਕਰਨ ਲਈ ਪ੍ਰੇਰਿਤ ਹੋਣਾ ਹੀ ਪੂਜਾ, ਸਾਧਨਾ ਤੇ ਅਰਾਧਨਾ ਦਾ ਨਿਚੋੜ ਹੈ।
* ਚੰਗੇ ਵਿਚਾਰ ਉਸ ਵੇਲੇ ਤਕ ਸਿਰਫ ਕਲਪਨਾ ਹੀ ਬਣੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਅਸਲ ਜੀਵਨ ਵਿਚ ਵਰਤੋਂ ਵਿਚ ਨਹੀਂ ਲਿਆਂਦਾ ਜਾਂਦਾ।
* ਚੰਗੇ ਵਿਚਾਰ ਹੀ ਚੰਗੇ ਵਤੀਰੇ ਦਾ ਮੂਲ ਹਨ।
* ਸਫਲ ਅਗਵਾਈ ਲਈ ਮਿਲਣਸਾਰੀ, ਹਮਦਰਦੀ ਤੇ ਧੰਨਵਾਦ ਕਰਨ ਦੀ ਭਾਵਨਾ ਵਰਗੇ ਗੁਣਾਂ ਦੀ ਲੋੜ ਹੈ।
* ਸਫਲਤਾ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ।
* ਸਫਲਤਾ ਹਾਸਲ ਕਰਨ ਦੀ ਪ੍ਰਕਿਰਿਆ ਕਦੇ ਖਤਮ ਨਹੀਂ ਹੁੰਦੀ ਅਤੇ ਅਸਫਲਤਾ ਕਦੇ ਅਖੀਰ ਨਹੀਂ ਹੁੰਦੀ।
* ਸਫਲਤਾ ਦਾ ਇਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਦੂਜਾ ਖੁੱਲ੍ਹ ਜਾਂਦਾ ਹੈ ਪਰ ਅਸੀਂ ਅਕਸਰ ਬੰਦ ਹੋਏ ਦਰਵਾਜ਼ੇ ਵੱਲ ਦੇਖਦੇ ਹਾਂ ਅਤੇ ਉਸ ਦਰਵਾਜ਼ੇ ਵੱਲ ਦੇਖਦੇ ਹੀ ਨਹੀਂ ਜੋ ਸਾਡੇ ਲਈ ਖੁੱਲ੍ਹਾ ਰਹਿੰਦਾ ਹੈ।
ਸ਼੍ਰੀ ਕ੍ਰਿਸ਼ਨ ਅਵਤਾਰ
NEXT STORY