ਆਕਸਫੋਰਡ ਯੂਨੀਵਰਸਿਟੀ 'ਚ ਵਿਗਿਆਨਕਾਂ ਨੇ ਸਿਹਤ ਕਰਮਚਾਰੀਆਂ ਨੂੰ ਇਕ ਨਵੇਂ ਇਬੋਲਾ ਵੈਕਸੀਨ ਨਾਲ ਟੀਕਾਕਰਣ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਸਤੰਬਰ 'ਚ ਇਕ ਹੋਰ ਇਬੋਲਾ ਵੈਕਸੀਨ ਦਾ ਟੀਕਾਕਰਣ ਸ਼ਹਿਰ 'ਚ ਹੋਇਆ ਸੀ। ਨਵੇਂ ਪ੍ਰੀਖਣ 'ਚ 18-50 ਸਾਲ ਦੇ 72 ਨੌਜਵਾਨ ਸ਼ਾਮਲ ਸਨ। ਜਾਨਸਨ ਐਂਡ ਜਾਨਸਮ ਦੀ ਜੈਨਸੇਨ ਫਾਰਮਸਯੂਟੀਕਲ ਕੰਪਨੀ ਵਲੋਂ ਵਿਕਸਿਤ ਵੈਕਸੀਨ ਦੇ ਬਾਂਦਰਾਂ 'ਤੇ ਸ਼ੁਰੂਆਤੀ ਪ੍ਰੀਖਣ 'ਚ ਇਸ ਨੇ ਇਬੋਲਾ ਖਿਲਾਫ ਪੂਰੀ ਸੁਰਖਿਆ ਦਿੱਤੀ। ਆਕਸਫੋਰਡ ਦੇ ਵਲੰਟੀਅਰ ਇਹ ਵੈਕਸੀਨ ਲੈਣ ਵਾਲੇ ਪਹਿਲੇ ਇਨਸਾਨ ਹਨ। ਆਕਸਫੋਰਡ ਵੈਕਸੀਨ ਸਮੂਹ ਦੇ ਡਾਕਟਰ ਮੈਥਯੂ ਸਨੈਪ ਨੇ ਕਿਹਾ ਹੈ ਕਿ ਸਾਡਾ ਟੀਚਾ ਸਾਰੇ ਪ੍ਰਤੀਭਾਗੀਆਂ ਦਾ ਇਕ ਮਹੀਨੇ 'ਚ ਟੀਕਾਕਰਣ ਕਰਨਾ ਹੈ। ਮੁੱਖ ਟੀਚਾ ਵੈਕਸੀਨ ਦੀ ਸੁਰੱਖਿਆ ਖਾਕੇ ਨੂੰ ਸਮਝਣਾ ਹੈ।
ਔਰਤਾਂ ਨੂੰ ਸ਼ਾਂਤ ਕਰਦੀ ਹੈ ਸਫੇਦ ਸ਼ਰਾਬ?
NEXT STORY