ਨਵੀਂ ਦਿੱਲੀ- ਗੈਸ ਸਬਸਿਡੀ ਨੂੰ ਲੈ ਕੇ ਉਪਭੋਗਤਾਵਾਂ ਲਈ ਜ਼ਰੂਰੀ ਖਬਰ ਹੈ। ਜੇਕਰ ਤੁਸੀਂ ਵੀ ਇਕ ਹੀ ਰਸੋਈ ਵਿਚ ਦੋ ਜਾਂ ਤਿੰਨ ਕੰਪਨੀਆਂ ਦੀ ਗੈਸ ਸਿਲੰਡਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਗੈਸ ਕਨੈਕਸ਼ਨਾਂ ਦੀ ਸਬਸਿਡੀ ਬੰਦ ਹੋ ਸਕਦੀ ਹੈ। ਭਾਰਤ ਪੈਟਰੋਲੀਅਮ ਦੇ ਵੱਡੇ ਅਫਸਰਾਂ ਨੇ ਦਾਅਵਾ ਕੀਤਾ ਹੈ ਕਿ ਡੀ. ਬੀ. ਟੀ. ਐਲ. ਜ਼ਰੀਏ ਸਰਕਾਰ ਉਨ੍ਹਾਂ ਗਾਹਕਾਂ ਦੀ ਸਬਸਿਡੀ ਬੰਦ ਕਰਨਾ ਚਾਹੁੰਦੀ ਹੈ, ਜੋ ਕਈ ਕਨੈਕਸ਼ਨਾਂ 'ਤੇ ਸਬਸਿਡੀ ਦਾ ਫਾਇਦਾ ਲੈ ਰਹੇ ਹਨ। ਗੈਸ ਕਨੈਕਸ਼ਨ ਅਤੇ ਬੈਂਕ ਖਾਤਾ ਨਾਲ ਆਧਾਰ ਨੰਬਰ ਜੁੜਨ ਤੋਂ ਬਾਅਦ ਗਾਹਕਾਂ ਦੀ ਪਛਾਣ ਲਈ ਐਨ. ਆਈ. ਸੀ. ਸਰਵਰ ਦੀ ਵਰਤੋਂ ਕੰਪਨੀਆਂ ਕਰ ਸਕਦੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਧਾਰ ਨਾਲ ਜੁੜਨ ਤੋਂ ਬਾਅਦ ਮਲਟੀਪਲ ਗੈਸ ਕਨੈਕਸ਼ਨਾਂ ਦੀ ਜਾਂਚ ਆਸਾਨ ਹੋ ਜਾਵੇਗੀ।
ਅਫਸਰਾਂ ਮੁਤਾਬਕ ਡੀ. ਬੀ. ਟੀ. ਐਲ. ਯੋਜਨਾ ਵਿਚ ਤਕਨੀਕ ਦੀ ਵਰਤੋਂ ਕੀਤਾ ਜਾ ਰਹੀ ਹੈ। ਪਹਿਲਾਂ ਗਾਹਕ ਨੰਬਰ ਏਜੰਸੀ ਅਤੇ ਕੰਪਨੀ ਦੀ ਪਛਾਣ ਹੁੰਦੀ ਸੀ। ਹੁਣ 17 ਡਿਜਿਟ ਦੀ ਆਈਡੀ ਗਾਹਕ ਦੀ ਸਥਾਈ ਪਛਾਣ ਦੇ ਰੂਪ 'ਚ ਦਰਜ ਹੋ ਗਈ ਹੈ। ਇਸ ਆਈਡੀ ਜ਼ਰੀਏ ਸਾਰੀਆਂ ਕੰਪਨੀਆਂ ਦੇ ਗਾਹਕਾਂ ਦੀ ਪਛਾਣ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਤੇਲ ਕੰਪਨੀਆਂ ਦੀ ਨਵੀਂ ਤਿਆਰੀ ਨਾਲ ਭਰਾ-ਭਰਾ ਜਾਂ ਪਿਤਾ-ਪੁੱਤਰ ਇਕ ਹੀ ਮਕਾਨ 'ਚ ਰਹਿੰਦੇ ਹੋਏ ਵੀ ਆਪਣਾ ਕਨੈਕਸ਼ਨ ਬਚਾ ਸਕਦੇ ਹਨ ਅਤੇ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ ਪਰ ਉਨ੍ਹਾਂ ਦੀ ਰਸੋਈ ਵੱਖਰੀ ਹੈ, ਇਸ ਦਾ ਪਰੂਫ ਦੇਣਾ ਹੋਵੇਗਾ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਕਨੈਕਸ਼ਨ ਕਿਸੇ ਵੀ ਕੰਪਨੀ ਦਾ ਹੋਵੇ, ਮਲਟੀਪਲ ਕਨੈਕਸ਼ਨ ਦੇ ਮਾਮਲੇ ਵਿਚ ਇਕ ਹੀ ਕਨੈਕਸ਼ਨ 'ਤੇ ਸਬਸਿਡੀ ਦਾ ਫਾਇਦਾ ਮਿਲੇਗਾ। ਯਾਨੀ ਕਿ ਪਿਤਾ-ਪੁੱਤਰ ਅਤੇ ਭਰਾ-ਭਾਰ ਇਕ ਹੀ ਮਕਾਨ ਵਿਚ ਰਹਿ ਕੇ ਵੱਖ-ਵੱਖ ਗੈਸ ਕਨੈਕਸ਼ਨ ਰੱਖ ਸਕਦੇ ਹਨ।
ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ ਮਿਲੇ ਸੁਖਬੀਰ ਬਾਦਲ (ਵੀਡੀਓ)
NEXT STORY