ਨਵੀਂ ਦਿੱਲੀ- ਜੈਨਾ ਸਮੂਹ ਦਾ ਮੋਬਾਈਲ ਫੋਨ ਬ੍ਰਾਂਡ ਕੇ ਟੱਚ ਨੇ ਐਂਡਰਾਇਡ ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ 2 ਸਿਮ ਵਾਲਾ ਨਵਾਂ ਸਸਤਾ ਸਮਾਰਟਫੋਨ ਕੇ ਟੱਚ ਏ20 ਬਾਜ਼ਾਰ 'ਚ ਪੇਸ਼ ਕੀਤਾ, ਜਿਸ ਦੀ ਕੀਮਤ 2999 ਰੁਪਏ ਹੈ।
ਕੰਪਨੀ ਨੇ ਇਥੇ ਦੱਸਿਆ ਕਿ ਐਂਡਰਾਇਡ 4.4 ਆਪ੍ਰੇਟਿੰਗ ਸਿਸਟਮ, 1 ਗੀਗਾਹਾਰਟਜ਼ ਪ੍ਰੋਸੈਸਰ, 256 ਐਮ.ਬੀ. ਰੈਮ ਅਤੇ 2 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ 3ਜੀ ਸਮਰੱਥਿਤ ਇਸ ਫੋਨ 'ਚ 3 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵੀ.ਜੀ.ਏ. ਫਰੰਟ ਕੈਮਰਾ ਹੈ। ਇਸ ਦੇ ਮਾਧਿਅਮ ਨਾਲ ਵੀਡੀਓ ਕਾਲਿੰਗ ਵੀ ਕੀਤੀ ਜਾ ਸਕਦੀ ਹੈ। ਇਸ 'ਚ 1300 ਐਮ.ਏ.ਐਚ. ਦੀ ਬੈਟਰੀ ਹੈ।
ਐਸ.ਡੀ. ਕਾਰਡ ਜ਼ਰੀਏ ਇਸ ਦੀ ਮੈਮੋਰੀ 32 ਜੀ.ਬੀ. ਤਕ ਵਧਾਈ ਜਾ ਸਕਦੀ ਹੈ। ਜੈਨਾ ਸਮੂਹ ਇਸ ਬ੍ਰਾਂਡ ਦੇ ਮਾਧਿਅਮ ਨਾਲ ਫੀਚਰ ਅਤੇ ਸਮਾਰਟਫੋਨ ਦਾ ਕਾਰੋਬਾਰ ਕਰਦਾ ਹੈ। ਕਾਰਬਨ ਮੋਬਾਈਲਸ ਵੀ ਇਸ ਸਮੂਹ ਕੰਪਨੀ ਦੇ ਹਨ।
Whatsapp ਲੈ ਕੇ ਆਇਆ ਇਕ ਹੋਰ ਵੱਡਾ ਫੀਚਰ, ਜਾਣੋ ਕੀ ਹੈ ਖਾਸ? (ਦੇਖੋ ਤਸਵੀਰਾਂ)
NEXT STORY