ਨਵੀਂ ਦਿੱਲੀ- ਪਿਛਲੇ ਮੰਗਲਵਾਰ ਨੂੰ ਵਿਸ਼ਵ ਕੱਪ ਲਈ ਚੁਣੀ 15 ਮੈਂਬਰੀ ਭਾਰਤੀ ਟੀਮ 'ਚ ਯੁਵਰਾਜ ਸਿੰਘ ਦੀ ਬਜਾਏ ਸਟੂਅਰਟ ਬਿੰਨੀ ਨੂੰ ਚੁਣੇ ਜਾਣ ਤੋਂ ਬਾਅਦ ਯੁਵੀ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਭਾਰੀ ਗੁੱਸਾ ਫੁੱਟਿਆ ਸੀ। ਬਿੰਨੀ ਦਾ ਪਿਤਾ ਰੋਜਰ ਬਿੰਨੀ, ਜੋ ਚੋਣਕਰਤਾ ਵੀ ਹੈ ਅਤੇ ਉਹ ਉਸ ਬੈਠਕ 'ਚ ਸ਼ਾਮਲ ਵੀ ਹੋਇਆ ਸੀ, ਤਾਂ ਕਰਕੇ ਯੁਵੀ ਫੈਨਜ਼ ਦਾ ਕਹਿਣਾ ਸੀ ਕਿ ਬਿੰਨੀ ਨੂੰ ਆਪਣੇ ਪ੍ਰਦਰਸ਼ਨ ਕਰਕੇ ਨਹੀਂ ਸਗੋਂ ਪਿਤਾ ਦੇ ਅਹੁਦੇ ਕਰਕੇ ਵਿਸ਼ਵ ਕੱਪ 'ਚ ਜਗ੍ਹਾ ਮਿਲੀ, ਪਰ ਹੁਣ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੋਜਰ ਬਿੰਨੀ ਆਪਣੇ ਪੁੱਤਰ ਦੇ ਨਾਂ 'ਤੇ ਵਿਚਾਰ-ਵਟਾਂਦਰੇ ਦੌਰਾਨ, ਬੈਠਕ 'ਚੋਂ ਉੱਠ ਕੇ ਬਾਹਰ ਚਲਾ ਗਿਆ ਸੀ।
ਇਕ ਬੀਸੀਸੀਆਈ ਅਧਿਕਾਰੀ ਨੇ ਦੱਸਿਆ ਕਿ ਚੋਣ ਬੈਠਕ ਦੌਰਾਨ ਜਦੋਂ ਵੀ ਉਸ ਦੇ ਪੁੱਤਰ ਦਾ ਨਾਂ ਆਉਂਦਾ ਹੈ ਤਾਂ ਸੀਨੀਅਰ ਬਿੰਨੀ ਹਮੇਸ਼ਾ ਕਮਰੇ ਦੇ ਬਾਹਰ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਸੀ।
ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਬੈਠਕ ਦੌਰਾਨ ਜਦੋਂ ਉਸ ਦੇ ਪੁੱਤਰ ਨੂੰ ਸ਼ਾਮਲ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਤਾਂ ਹਮੇਸ਼ਾ ਵਾਂਗ ਉਹ ਕਮਰੇ ਦੇ ਬਾਹਰ ਖੜ੍ਹਾ ਹੋ ਗਿਆ।
ਜਦੋਂ ਰੋਜਰ ਬਿੰਨੀ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਪੁੱਤਰ ਦੀ ਚੋਣ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਤਾਂ ਉਸ ਨੇ ਕਿਹਾ ਕਿ ਹਰ ਕਿਸੇ ਨੂੰ ਮਾਣ ਹੋਵੇਗਾ।
ਲਾਂਸ ਤੇ ਕ੍ਰਿਸ ਕੇਅਰਨਸ (ਨਿਊਜ਼ੀਲੈਂਡ), ਡਾਨ ਤੇ ਡੇਰਕ ਪ੍ਰਿੰਗਲ ਅਤੇ ਕ੍ਰਿਸ ਤੇ ਸਟੂਅਰਟ ਬ੍ਰਾਡ (ਇੰਗਲੈਂਡ) ਤੋਂ ਬਾਅਦ ਰੋਜਰ ਤੇ ਸਟੂਅਰਟ (ਭਾਰਤ) ਵਿਸ਼ਵ ਕੱਪ ਦੀ ਨੁਮਾਇੰਦਗੀ ਕਰਨ ਵਾਲੀ ਪਿਓ-ਪੁੱਤ ਦੀ ਚੌਥੀ ਜੋੜੀ ਬਣੀ।
ਆਸਟ੍ਰੇਲੀਅਨ ਅਥਲੀਟ ਨੇ ਦਿਖਾਈ ਬੋਲਡ ਫਿੱਗਰ (ਦੇਖੋ ਤਸਵੀਰਾਂ)
NEXT STORY