ਪਾਪਾ (ਵਿਸ਼ੇਸ਼) - ਕੋਲੰਬੀਆ ਦੇ ਤੁੰਦਮਾ ਸੂਬੇ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਦੇਸ਼ ਦੇ ਪ੍ਰਸਿੱਧ ਗਾਇਕ ਯੇਈਸਨ ਜਿਮਨੇਜ਼ ਅਤੇ 6 ਹੋਰਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਗਾਇਕ ਇਕ ਕੰਸਰਟ ਲਈ ਜਾ ਰਿਹਾ ਸੀ। ਇਹ ਹਾਦਸਾ ਪਾਪਾ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਵਾਪਰਿਆ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ

ਪ੍ਰਤੱਖਦਰਸ਼ੀਆਂ ਦੇ ਅਨੁਸਾਰ ਉਡਾਣ ਭਰਦੇ ਸਮੇਂ ਜਹਾਜ਼ ਰਨਵੇ ਨੂੰ ਪਾਰ ਕਰ ਗਿਆ ਅਤੇ ਸਾਹਮਣੇ ਦੀ ਚਾਰਦੀਵਾਰੀ ਨਾਲ ਟਕਰਾਅ ਕੇ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਮਰਨ ਵਾਲਿਆਂ ’ਚ ਜਹਾਜ਼ ਦੇ 2 ਪਾਇਲਟ ਅਤੇ ਗਾਇਕ ਦੀ ਮਿਊਜ਼ਿਕ ਟੀਮ ਦੇ 4 ਸਾਥੀ ਵੀ ਸ਼ਾਮਲ ਹਨ। 34 ਸਾਲਾ ਗਾਇਕ ਆਪਣੇ ਸਾਥੀਆਂ ਨਾਲ ਮਾਰਿਨਿਲਾ ਦੇ ਕਸਬੇ ਮੇਡੇਲਿਨ ਜਾ ਰਿਹਾ ਸੀ, ਜਿੱਥੇ ਉਸ ਨੇ ਇਕ ਕੰਸਰਟ ਕਰਨਾ ਸੀ। ਕੋਲੰਬੀਆ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਯੇਸਨ ਜਿਮੇਨੇਜ਼ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਜਿਮੇਨੇਜ਼ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਹਾਜ਼ ਹਾਦਸੇ ਵਿੱਚ ਜਿਮੇਨੇਜ਼ ਦੀ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ ’ਤੇ ਵੈਨੇਜ਼ੁਏਲਾ ’ਚ ‘ਸੋਨਿਕ’ ਹਥਿਆਰ ਇਸਤੇਮਾਲ ਕਰਨ ਦਾ ਦੋਸ਼
NEXT STORY