ਸਿਡਨੀ- ਆਸਟਰੇਲੀਆ ਵਿਰੁੱਧ ਆਖ਼ਰੀ ਟੈਸਟ ਡ੍ਰਾ ਰਹਿਣ ਦੇ ਨਾਲ ਸੀਰੀਜ਼ ਗਵਾਉਣ ਦੇ ਬਾਵਜੂਦ ਨੌਜਵਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਟੀਮ ਦੇ ਜਵਾਨ ਖਿਡਾਰੀਆਂ ਨੇ ਆਪਣੇ ਵਲੋਂ ਕਾਫ਼ੀ ਸੰਘਰਸ਼ ਕੀਤਾ ਅਤੇ ਦਿਖਾਇਆ ਕਿ ਉਨ੍ਹਾਂ 'ਚ ਲੜਨ ਦੀ ਸਮਰੱਥਾ ਹੈ।
ਟੀਮ ਇੰਡੀਆ ਵਲੋਂ ਚਾਰ ਟੈਸਟਾਂ ਦੀ ਲੜੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਅਤੇ ਮਹਿੰਦਰ ਸਿੰਘ ਧੋਨੀ ਦੇ ਟੈਸਟ ਕ੍ਰਿਕਟ ਛੱਡਣ ਤੋਂ ਬਾਅਦ ਕਪਤਾਨ ਬਣੇ ਵਿਰਾਟ ਨੇ ਸੀਰੀਜ਼ ਦਾ ਆਖ਼ਰੀ ਮੈਚ ਡ੍ਰਾ ਰਹਿਣ ਤੋਂ ਬਾਅਦ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਦਾ ਬਚਾਅ ਕੀਤਾ।
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਡੇ ਲਈ ਇਹ ਸੀਰੀਜ਼ ਬਹੁਤ ਚੁਣੌਤੀਪੂਰਨ ਰਹੀ। ਅਸੀਂ ਇੱਥੇ ਵਿਰੋਧੀ ਟੀਮ ਨੂੰ ਚੁਣੌਤੀ ਦੇਣਾ ਚਾਹੁੰਦੇ ਸੀ, ਲੜਨਾ ਚਾਹੁੰਦੇ ਸੀ ਅਤੇ ਉਹ ਹੀ ਸਾਡੇ ਖਿਡਾਰੀਆਂ ਨੇ ਕੀਤਾ। ਇਸ ਮੈਚ 'ਚ ਅਸੀਂ ਜਿੱਤ ਦੇ ਨੇੜੇ ਪਹੁੰਚ ਗਏ ਸੀ ਪਰ ਆਸਟ੍ਰੇਲੀਆ ਨੇ ਲਗਾਤਾਰ ਮੈਚ 'ਤੇ ਦਬਦਬਾ ਬਣਾਇਆ ਅਤੇ ਵਾਪਸੀ ਕਰਦਾ ਰਿਹਾ, ਜਿਸ ਕਾਰਨ ਅਸੀਂ ਜਿੱਤ ਦਰਜ ਕਰਨ 'ਚ ਨਾਕਾਮ ਰਹੇ।
ਯੁਵਰਾਜ ਦੀ ਬਜਾਏ ਸਟੂਅਰਟ ਬਿੰਨੀ ਦੀ ਚੋਣ 'ਤੇ ਹੋਇਆ ਵੱਡਾ ਖੁਲਾਸਾ!
NEXT STORY