ਪਹਿਲੇ ਹੀ ਵਿਸ਼ਵ ਕੱਪ ਦੇ 8ਵੇਂ ਮੈਚ ਦੌਰਾਨ ਦੁਨੀਆ ਦੀ ਚੋਟੀ ਦੀ ਮੰਨੀ ਜਾਂਦੀ ਟੀਮ ਵੈਸਟਇੰਡੀਜ਼ ਤੇ ਪਾਕਿਸਤਾਨ ਦਰਮਿਆਨ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਐਜਬੈਸਟਨ ਵਿਖੇ ਬਹੁਤ ਹੀ ਜ਼ਬਰਦਸਤ ਅਤੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਕਪਤਾਨ ਮਜੀਦ ਖਾਨ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਜੀਦ ਖਾਨ ਦੀਆਂ 60, ਮੁਸ਼ਤਾਕ ਮੁਹੰਮਦ ਦੀਆਂ 55, ਵਸੀਮ ਰਾਜਾ ਦੀਆਂ 58 ਅਤੇ ਜਾਵੇਦ ਮੀਆਂਦਾਦ ਦੀਆਂ 24 ਦੌੜਾਂ ਸਦਕਾ 60 ਓਵਰਾਂ 'ਚ 266 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਟੀਮ ਕਪਤਾਨ ਕਲਾਈਵ ਲਾਇਡ ਦੀਆਂ 53, ਐਲਵਿਨ ਕਾਲੀਚਰਨ ਦੀਆਂ 16 ਤੇ ਵਿਵੀਅਨ ਰਿਚਰਡਸ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਮੈਚ ਹਾਰਨ ਦੀ ਕਗਾਰ 'ਤੇ ਸੀ ਅਤੇ ਉਸ ਦੇ 9 ਖਿਡਾਰੀ 203 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਜਾ ਚੁੱਕੇ ਸਨ ਤਾਂ ਹੇਠਲੇਕ੍ਰਮ ਦੇ ਖਿਡਾਰੀ ਡੈਰਿਕ ਮੁਰੇ ਤੇ ਗੇਂਦਬਾਜ਼ ਐਂਡੀ ਰੌਬਰਟਸ ਟੀਮ ਲਈ ਸੰਕਟ ਮੋਚਕ ਬਣ ਕੇ ਆਏ ਅਤੇ ਉਨ੍ਹਾਂ ਹੌਸਲੇ, ਦਲੇਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡਦਿਆਂ ਆਪਣੀ ਟੀਮ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾ ਦਿੱਤਾ। ਡੈਰਿਕ ਨੇ 61 ਤੇ ਐਂਡੀ ਰੌਬਰਟਸ ਨੇ 24 ਦੌੜਾਂ ਦੀ ਲਾਜਵਾਬ ਅਤੇ ਬੇਸ਼ਕੀਮਤੀ ਪਾਰੀ ਖੇਡੀ। ਦੋਵਾਂ ਨੇ ਆਖਰੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕਰਕੇ ਪੂਰੇ ਮੈਚ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਅਤੇ ਦੋ ਗੇਂਦਾਂ ਰਹਿੰਦਿਆਂ ਲੱਗਭਗ ਹਾਰਿਆ ਹੋਇਆ ਮੈਚ 1 ਵਿਕਟ ਨਾਲ ਜਿੱਤ ਕੇ ਟੀਮ ਦਾ ਚੈਂਪੀਅਨ ਬਣਨ ਲਈ ਰਾਹ ਪੱਧਰਾ ਕੀਤਾ। ਇਨ੍ਹਾਂ ਦੋਵਾਂ ਖਿਡਾਰੀਆਂ ਦੀਆਂ ਜੁਝਾਰੂ ਪਾਰੀਆਂ ਨਾਲ ਪੂਰਾ ਮੈਚ ਯਾਦਗਾਰੀ ਹੋ ਨਿਬੜਿਆ।
ਕਦੇ ਸਿਗਰੇਟ ਵੇਚਦਾ ਸੀ ਆਰਸੇਨਲ ਦਾ ਕੋਚ
NEXT STORY