ਲੰਡਨ - ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਆਰਸੇਨਲ ਦਾ ਕੋਚ ਅਰਸੇਨੇ ਵੇਂਗਰ ਨੇ ਖੁਲਾਸਾ ਕੀਤਾ ਕਿ ਆਪਣੀ ਜਵਾਨੀ ਵਿਚ ਸਿਗਰਟ ਵੇਚਣ ਦਾ ਕੰਮ ਕਰਦਾ ਸੀ। ਵੇਂਗਰ ਨੇ ਇਹ ਖੁਲਾਸਾ ਉਸ ਵਿਵਾਦ ਦੌਰਾਨ ਕੀਤਾ, ਜਿਸ ਵਿਚ ਟੀਮ ਦੇ ਗੋਲਕੀਪਰ ਵੋਜਿਸੀਏਕ ਸੇਜਸੇਜੇਂਸੀ ਸਾਊਥੈਂਪਟਨ ਖਿਲਾਫ ਮੈਚ ਤੋਂ ਬਾਅਦ ਡਰੈਸਿੰਗ ਰੂਮ ਵਿਚ ਸਿਗਰਟ ਪੀਂਦਾ ਪਾਇਆ ਗਿਆ। ਵੋਜਿਸੀਏਕ ਦਾ ਪ੍ਰਦਰਸ਼ਨ ਇਸ ਮੈਚ ਵਿਚ ਕਾਫੀ ਨਿਰਾਸ਼ਾਜਨਕ ਰਿਹਾ ਸੀ ਅਤੇ ਟੀਮ ਨੂੰ 0-2 ਦਾ ਹਾਰ ਦਾ ਸਾਹਮਣਾ ਕਰਨਾ ਪਿਆ। ਵਰਨਣਯੋਗ ਹੈ ਕਿ ਵੋਜਿਸੀਏਕ 'ਤੇ ਨਿਯਮਾਂ ਦਾ ਉਲੰਘਣ ਕਰਨ ਲਈ ਕਲੱਬ ਨੇ 20 ਹਜ਼ਾਰ ਪੌਂਡ ਦਾ ਜੁਰਮਾਨਾ ਲਗਾਇਆ ਹੈ।
ਸੀਰੀਜ਼ 'ਚ ਬਣਿਆ ਦੌੜਾਂ ਦਾ ਵਿਸ਼ਵ ਰਿਕਾਰਡ
NEXT STORY