ਮੁੰਬਈ- ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਟੈਲੀਵਿਜ਼ਨ ਦੀ ਬਾਲ ਕਲਾਕਾਰ ਰੁਹਾਨਿਕਾ ਧਵਨ ਨੂੰ ਪਰਦੇ 'ਤੇ ਠੇਠ ਪੰਜਾਬੀ ਬੋਲਣਾ ਸਿਖਾ ਰਹੇ ਹਨ । ਇੱਕ ਸੂਤਰ ਅਨੁਸਾਰ ਰੁਹਾਨਿਕਾ ਦੀ ਦਿਓਲ ਪਰਿਵਾਰ ਨਾਲ ਜਾਨ-ਪਛਾਣ ਹੈ । ਉਹ ਇਸ ਹਫ਼ਤੇ ਆਪਣੇ ਮਾਤਾ-ਪਿਤਾ ਦੇ ਨਾਲ ਦਿਓਲ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਗਈ ਸੀ। ਰੁਹਾਨਿਕਾ ਟੈਲੀਵਿਜਨ ਸੀਰੀਅਲ 'ਯੇ ਹੈਂ ਮੁਹੱਬਤੇਂ' ਵਿਚ ਰੂਹੀ ਦੀ ਭੂਮਿਕਾ ਨਿਭਾਅ ਰਹੀ ਹੈ। ਦਿਓਲ ਘਰ 'ਤੇ ਪਹੁੰਚਿਆਂ ਰੁਹਾਨਿਕਾ ਨੂੰ ਸੰਨੀ ਨੇ ਚੰਗੀ ਪੰਜਾਬੀ ਬੋਲਣ ਦੇ ਕੁੱਝ ਟਿਪਸ ਦਿੱਤੇ । ਸੰਨੀ ਨੇ ਰੁਹਾਨਿਕਾ ਨੂੰ ਸੀਰੀਅਲ 'ਚ ਉਸ ਦੇ ਰੋਲ ਬਾਰੇ ਪੁੱਛਿਆ । ਰੁਹਾਨਿਕਾ ਨੇ ਦੱਸਿਆ ਕਿ ਉਹ ਬਸ ਹਿੰਦੀ ਅਤੇ ਇੰਗਲਿਸ਼ ਜਾਣਦੀ ਹੈ, ਜਿਸ 'ਤੇ ਸੰਨੀ ਉਸਨੂੰ ਪੰਜਾਬੀ ਭਾਸ਼ਾ ਦੇ ਕੁਝ ਮੂਲ ਟਿਪਸ ਦੇਣ ਲਈ ਮਜ਼ਬੂਰ ਹੋ ਗਏ । ਸੂਤਰ ਨੇ ਦੱਸਿਆ ਕਿ ਸੰਨੀ ਨੇ ਉਨ੍ਹਾਂ ਨੂੰ ਕਿਹਾ ਕਿ ਤੈਨੂੰ ਆਪਣੀ ਮਾਤ ਭਾਸ਼ਾ ਨੂੰ ਜਾਨਣਾ ਚਾਹੀਦਾ ਹੈ । ਉਨ੍ਹਾਂ ਰੁਹਾਨਿਕਾ ਨੂੰ ਪੰਜਾਬੀ ਭਾਸ਼ਾ ਦੇ ਟਿਪਸ ਦਿੱਤੇ । ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਪੰਜਾਬੀ ਬਾਰੇ ਹੋਰ ਜਾਨਣ ਲਈ ਦੁਬਾਰਾ ਵੀ ਉਨ੍ਹਾਂ ਨੂੰ ਮਿਲਣ ਆਏ।
Oops Moment : ਪ੍ਰੋਮੋਸ਼ਨ ਦੀ ਜਗ੍ਹਾ ਇਹ ਕੀ ਕਰਵਾ ਬੈਠੀ ਪੂਨਮ ਪਾਂਡੇ (ਦੇਖੋ ਤਸਵੀਰਾਂ) (ਵੀਡੀਓ)
NEXT STORY