ਜਲੰਧਰ - ਗਰਮੀਆਂ ਦੇ ਮੌਸਮ ’ਚ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਸਰੀਰ ਨੂੰ ਠੰਡਕ ਮਿਲ ਸਕੇ ਅਤੇ ਸਿਹਤ ਤੰਦਰੁਸਤ ਰਹੇ। ਗਰਮੀਆਂ 'ਚ ਕਈ ਲੋਕ ਠੰਡਾ ਦੁੱਧ ਵੀ ਪੀਂਦੇ ਹਨ, ਜੋ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਤੁਸੀਂ ਦੁੱਧ ਵਿੱਚ ਗੁੰਦ ਕਤੀਰੇ ਮਿਲਾ ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਗੁੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਗੂੰਦ ਕਤੀਰੇ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ ਅਤੇ ਯੂਰਿਨ 'ਚ ਹੋਣ ਵਾਲੀ ਜਲਨ ਜਲਦੀ ਠੀਕ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਮਿਲਾ ਕੇ ਰੋਜ਼ਾਨਾ ਗੁੰਦ ਕਤੀਰਾ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ....
ਕਮਜ਼ੋਰੀ ਅਤੇ ਥਕਾਵਟ
ਰੋਜ਼ਾਨਾ ਸਵੇਰ ਦੇ ਸਮੇਂ ਅੱਧੇ ਗਿਲਾਸ ਦੁੱਧ 'ਚ 20 ਗ੍ਰਾਮ ਗੂੰਦ ਕਤੀਰਾ ਅਤੇ ਥੋੜੀ ਜਿਹੀ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਗੂੰਦ ਕਤੀਰੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇਕ ਰਾਤ ਪਾਣੀ 'ਚ ਭਿਓਂ ਕੇ ਰੱਖ ਲੈਣਾ ਚਾਹੀਦਾ ਹੈ ਅਤੇ ਅਗਲੇ ਦਿਨ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਭਾਰ ਘੱਟ ਕਰਦਾ ਹੈ
ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਭਾਰ ਜਲਦੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਭਾਰ ਘੱਟ ਕਰਨ ਲਈ ਗੂੰਦ ਕਤੀਰੇ ਅਤੇ ਦੁੱਧ ਦੇ ਮਿਸ਼ਰਨ ਦਾ ਸੇਵਨ ਰੋਜ਼ਾਨਾ ਕਰੋ ਅਤੇ ਇਸ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਹੀਟ ਸਟ੍ਰੋਕ ਨਾਲ ਲੜਨ ਦਾ ਸਭ ਤੋਂ ਵਧੀਆ ਡਰਿੰਕ ਹੈ।
ਮੂੰਹ 'ਚ ਹੋਣ ਵਾਲੇ ਛਾਲੇ ਠੀਕ ਕਰਦਾ
ਗੂੰਦ ਕਤੀਰਾ ਮੂੰਹ 'ਚ ਹੋਣ ਵਾਲੇ ਛਾਲਿਆਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਘਰੇਲੂ ਨੁਸਖ਼ਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਛਾਲਿਆਂ ਦੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਗੂੰਦ ਕਤੀਰੇ ਦਾ ਪੇਸਟ ਬਣਾ ਕੇ ਕੁਝ ਮਿੰਟ ਮੂੰਹ 'ਤੇ ਲਗਾਉਣ ਨਾਲ ਛਾਲਿਆਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲਦੀ ਹੈ।
ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਗੂੰਦ ਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮੀਆਂ 'ਚ ਰੋਜ਼ਾਨਾ ਦੁੱਧ ’ਚ ਪਾ ਕੇ ਗੂੰਦ ਕਤੀਰੇ ਦੀ ਵਰਤੋਂ ਕਰੋ।
ਕਬਜ਼ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਗੂੰਦ ਕਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਰਾਹਤ ਮਿਲਦੀ ਹੈ। ਗੂੰਦ ਕਤੀਰਾ ਦਾ ਸੇਵਨ ਨਿੰਬੂ ਦੇ ਰਸ, ਠੰਡੇ ਪਾਣੀ ਜਾਂ ਠੰਡੇ ਦੁੱਧ ਵਿਚ ਮਿਲਾ ਕੇ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਮਿਸ਼ਰਣ ਦਾ ਸੁਆਦ ਵਧਾਉਣ ਲਈ ਤੁਸੀਂ ਇਸ ਵਿੱਚ ਮਿੱਠਾ ਵੀ ਪਾ ਸਕਦੇ ਹੋ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ
ਔਰਤਾਂ ਲਈ ਫ਼ਾਇਦੇਮੰਦ
ਅਨਿਯਮਿਤ ਮਾਹਵਾਰੀ ਦੇ ਕਾਰਨ ਔਰਤਾਂ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਵੀ ਬਹੁਤ ਸਾਰੀਆਂ ਔਰਤਾਂ ਕਮਜ਼ੋਰ ਹੋ ਜਾਂਦੀਆਂ ਹਨ। ਖੂਨ ਦੀ ਘਾਟ ਹੋਣ 'ਤੇ ਔਰਤਾਂ ਨੂੰ ਗੂੰਦ ਕਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਮਾਹਵਾਰੀ ਦੇ ਦੌਰਾਨ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਿੱਚ ਮਦਦ ਹੁੰਦੀ ਹੈ। ਇਸ ਲਈ ਗੂੰਡ ਕਤੀਰਾ ਨੂੰ ਦੁੱਧ ਵਿੱਚ ਮਿਲੇ ਖਾਓ ਜਾਂ ਇਸ ਦੇ ਲੱਡੂ ਬਣਾ ਕੇ ਖਾ ਲਓ।
ਇਨ੍ਹਾਂ ਮਰੀਜ਼ਾਂ ਵਲੋਂ ਮਟਰ ਦਾ ਸੇਵਨ ਸਿਹਤ 'ਤੇ ਪੈ ਸਕਦੈ ਭਾਰੀ, ਵੱਧ ਜਾਣਗੀਆਂ Health Problems
NEXT STORY