ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਬਾਰੇ ਪਿਛਲੇ ਦਿਨੀਂ ਖਬਰ ਮਿਲੀ ਸੀ ਕਿ ਦਿੱਲੀ ਦੀ ਪੁਲਸ ਉਨ੍ਹਾਂ ਨੂੰ ਤਲਾਸ਼ ਰਹੀ ਹੈ। ਅਜਿਹੇ 'ਚ ਹਾਲ ਹੀ 'ਚ ਹਨੀ ਸਿੰਘ ਗੁਪਚੁਪ ਤਰੀਕੇ ਨਾਲ ਨਾਗਪੁਰ ਦੇ ਪੰਚਪਾਵਲੀ ਪੁਲਸ ਸਟੇਸ਼ਨ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਹਨੀ ਸਿੰਘ ਨੇ ਇਥੇ ਤਕਰੀਬਨ 1 ਘੰਟਾ ਸਮਾਂ ਬਤੀਤ ਕੀਤਾ। ਦਰਅਸਲ ਨਾਗਪੁਰ 'ਚ ਹਨੀ ਸਿੰਘ ਖਿਲਾਫ ਆਨੰਦਪਾਲ ਸਿੰਘ ਜੱਬਾਲ ਨਾਂ ਦੇ ਇਕ ਵਿਅਕਤੀ ਨੇ ਐੱਫ. ਆਈ. ਆਰ. ਦਰਜ ਕਰਵਾਈ ਸੀ, ਜਿਸ 'ਚ ਉਨ੍ਹਾਂ 'ਤੇ ਯੂ-ਟਿਊਬ 'ਤੇ ਅਸ਼ਲੀਲ ਵੀਡੀਓ ਪਾਉਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੇ ਮੁਤਾਬਕ ਹਨੀ ਸਿੰਘ ਦੇ ਗਾਣੇ ਸਮਾਜ 'ਤੇ ਗਲਤ ਪ੍ਰਭਾਵ ਪਾਉਂਦੇ ਹਨ। ਪੁਲਸ ਨੇ ਉਨ੍ਹਾਂ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 292, 293 ਅਤੇ ਆਈ. ਟੀ. ਐਕਟ ਦੇ ਸੈਕਸ਼ਨ 67 ਅਤੇ 67 (ਏ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਹਨੀ ਸਿੰਘ ਦੀ ਮੁੰਬਈ ਅਤੇ ਦਿੱਲੀ 'ਚ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੇ। ਆਖੀਰਕਾਰ ਕੋਰਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ, ਜਿਸ ਤੋਂ ਬਾਅਦ ਹਨੀ ਸਿੰਘ ਨੇ ਵੀ ਪੁਲਸ ਨੂੰ ਕੋ-ਆਊਟ ਕੀਤਾ ਅਤੇ ਬਿਆਨ ਦਰਜ ਕਰਾਉਣ ਲਈ ਨਾਗਪੁਰ ਪਹੁੰਚ ਗਏ। ਇਸ ਦੌਰਾਨ ਹਨੀ ਸਿੰਘ ਦੇ ਨਾਲ ਉਨ੍ਹਾਂ ਦੇ ਪਿਤਾ ਅਤੇ ਲੀਗਲ ਟੀਮ ਵੀ ਨਾਲ ਸੀ।
ਬਿੱਗ ਬੌਸ: ਪਬਲੀਸਿਟੀ ਦੇ ਲਈ ਕਿਸ ਹੱਦ ਤੱਕ ਗਈ ਸੰਭਾਵਨਾ ਸੇਠ (ਦੇਖੋ ਤਸਵੀਰਾਂ)
NEXT STORY