ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਹਰ ਕੋਈ ਸਿਰਫ ਪਬਲੀਸਿਟੀ ਲਈ ਜਾਣਿਆ ਜਾਂਦਾ ਹੈ। ਸੰਭਾਵਨਾ ਸੇਠ ਇਸ ਗੱਲ ਦਾ ਫਾਇਆ ਲੈਣਾ ਚਾਹੁੰਦੀ ਹੈ। ਸੰਭਾਵਨਾ ਪਬਲੀਸਿਟੀ ਲਈ ਇੰਨੀ ਭੁੱਖੀ ਹੈ ਕਿ ਉਹ ਹੁਣ ਗੌਤਮ ਗੁਲਾਟੀ ਨਾਲ ਰੋਮਾਂਸ ਕਰਨ ਦਾ ਨਾਟਕ ਕਰਨਾ ਚਾਹੁੰਦੀ ਹੈ। ਜੀ ਹਾਂ, ਹਾਲ ਹੀ ਦੇ ਇਕ ਐਪੀਸੋਡ 'ਚ ਦਿਖਾਇਆ ਗਿਆ ਹੈ ਕਿ ਸੰਭਾਵਨਾ ਗੌਤਮ ਨੂੰ ਕਹਿੰਦੀ ਹੈ ਕਿ ਜੇਕਰ ਗੌਤਮ ਨੂੰ ਦਿਲਚਸਪੀ ਹੈ ਤਾਂ ਉਨ੍ਹਾਂ ਦੋਹਾਂ ਨੂੰ ਹੁਣ ਦੋਸਤੀ ਛੱਡ ਕੇ ਦੋਸਤੀ ਦੇ ਰਿਸ਼ਤੇ ਨੂੰ ਰੋਮਾਂਟਿਕ ਐਂਗਲ ਦੇਣਾ ਚਾਹੀਦਾ ਹੈ। ਸੰਭਾਵਨਾ ਨੇ ਤਾਂ ਗੌਤਮ ਨੂੰ ਇਹ ਵੀ ਕਿਹਾ ਕਿ 'ਤੂ ਬਸ ਇਕ ਵਾਰੀ ਮੇਰਾ ਹੱਥ ਫੜ ਲੈ ਅਤੇ ਇਹ ਬਹੁਤ ਵੱਡਾ ਪ੍ਰੋਮੋ ਬਣ ਜਾਵੇਗਾ।'' ਸੰਭਾਵਨਾ ਦੀ ਗੱਲਾਂ ਸਾਫ ਦੱਸ ਰਹੀਆਂ ਹਨ ਕਿ ਉਹ ਸ਼ੋਅ 'ਚ ਖੁਦ ਨੂੰ ਬਣਾਏ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੰਭਾਵਨਾ ਦੀਆਂ ਹਰਕਤਾਂ ਤੋਂ ਇਹ ਵੀ ਲੱਗਦਾ ਹੈ ਕਿ ਉਸ ਨੇ ਜਾਨ-ਬੂਝ ਕੇ ਗੌਤਮ ਨੂੰ ਡਿਆਂਡਰਾ ਖਿਲਾਫ ਭੜਕਾਇਆ ਸੀ। ਬਿੱਗ ਬੌਸ ਦੇ ਘਰ 'ਚ ਹੋਈ ਪਾਰਟੀ 'ਚ ਜਦੋਂ ਸੰਭਾਵਨਾ ਇਕ ਮਹਿਮਾਨ ਬਣ ਕੇ ਬਿੱਗ ਬੌਸ ਦੇ ਘਰ ਆਈ ਸੀ ਤਾਂ ਉਸ ਨੇ ਗੌਤਮ ਨੂੰ ਡਿਆਂਡਰਾ ਤੋਂ ਦੂਰ ਰਹਿਣ ਲਈ ਕਿਹਾ ਸੀ, ਜਿਸ ਤੋਂ ਬਾਅਦ ਗੌਤਮ ਨੇ ਡਿਆਂਡਰਾ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਡਰਾਉਣ ਲਈ ਰੋਮਾਂਚਿਤ ਹੈ ਮੀਰਾ ਚੋਪੜਾ
NEXT STORY