ਮੁੰਬਈ ਪੁਲਸ ਦੇ ਪ੍ਰੋਗਰਾਮ ਉਮੰਗ-2015 'ਚ ਬਾਲੀਵੁੱਡ ਹਸਤੀਆਂ ਨੇ ਮੁੰਬਈ ਪੁਲਸ ਨੂੰ ਉਸਦੀ ਫਰਜ਼ ਪ੍ਰਤੀ ਲਗਨ ਲਈ ਸੈਲਿਊਟ ਕੀਤਾ। ਪ੍ਰੋਗਰਾਮ ਮੁੰਬਈ ਦੇ ਅੰਧੇਰੀ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਸਟਾਰਸ ਦੇ ਨਾਲ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਸ਼ਿਰਕਤ ਕੀਤੀ। ਸ਼ਾਹਰੁਖ ਖਾਨ ਨੇ ਜਿੱਥੇ ਸੋਨੂੰ ਸੂਦ ਤੇ ਅਭਿਸ਼ੇਕ ਬੱਚਨ ਨਾਲ ਮਿਲ ਕੇ ਪੇਸ਼ਕਾਰੀ ਰਾਹੀਂ ਮੁੰਬਈ ਪੁਲਸ ਦੇ ਜਜ਼ਬੇ ਨੂੰ ਸਲਾਮ ਕੀਤਾ, ਉਥੇ ਉਨ੍ਹਾਂ ਤੋਂ ਇਲਾਵਾ ਅਦਾਕਾਰਾ ਮਾਧੁਰੀ ਦੀਕਸ਼ਿਤ, ਡੇਜ਼ੀ ਸ਼ਾਹ, ਪ੍ਰਿਯੰਕਾ ਚੋਪੜਾ ਨੇ ਵੀ ਡਾਂਸ ਪੇਸ਼ ਕੀਤਾ। ਪ੍ਰੋਗਰਾਮ 'ਚ ਅਦਾਕਾਰ ਰਿਤਿਕ ਰੌਸ਼ਨ ਪਿਤਾ ਰਾਕੇਸ਼ ਰੌਸ਼ਨ ਨਾਲ ਨੱਚਦੇ ਨਜ਼ਰ ਆਏ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਅਨੇਕਾਂ ਹਸਤੀਆਂ ਨੇ ਮੁੰਬਈ ਪੁਲਸ ਦੇ ਜਜ਼ਬੇ ਨੂੰ ਸਲਾਮ ਕੀਤਾ।
ਬਦਲਾਪੁਰ 'ਚ ਵਰੁਣ ਧਵਨ ਤੇ ਯਾਮੀ ਗੌਤਮ ਨੇ ਕੀਤਾ ਬੇਹੱਦ ਹੌਟ ਲਿਪਲੌਕ
NEXT STORY