ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬਸ ਹੱਲਾ ਬੋਲ’ ’ਚ ਕਰਿਸ਼ਮਾ ਤੰਨਾ ਨੇ ਇਕ ਨਿਯਮ ਤੋੜ ਦਿੱਤਾ ਹੈ। ਜੀ ਹਾਂ, ਮਿਲੀ ਜਾਣਕਾਰੀ ਮੁਤਾਬਕ ਕਰਿਸ਼ਮਾ ਨੂੰ ‘ਬਿੱਗ ਬੌਸ’ ਦੇ ਘਰ ’ਚ ਮੋਬਾਈਲ ਦੀ ਵਰਤੋਂ ਕਰਦੇ ਦਖਿਆ ਗਿਆ। ਦੇਸ਼ ਦੇ ਸਭ ਤੋਂ ਵਿਵਾਦਿਤ ਸ਼ੋਅ ‘ਬਿੱਗ ਬੌਸ’ ’ਚ ਇਸ ਗੱਲ ਲੈ ਕੇ ਕਈ ਦਰਸ਼ਕਾਂ ਵਿਚ ਜੰਗ ਛਿੜ ਗਈ ਹੈ। ਇਕ ਐਪੀਸੋਡ ’ਚ ਦਿਖਾਇਆ ਗਿਆ ਹੈ ਕਿ ਮਸੋਕਿੰਗ ਤੋਰ ’ਤੇ ਕਰਿਸ਼ਮਾ ਚਾਰਜਰ ਲੈ ਕੇ ਖੜੀ ਹੈ। ਦਰਅਸਲ ਗੌਤਮ ਗੁਲਾਟੀ ਦੇ ਫੈਨਜ਼ ਦਾ ਕਹਿਣਾ ਹੈ ਕਿ ਕਰਿਸ਼ਮਾ ਨੇ ਗੌਤਮ ਤੋਂ ਫੋਨ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਨੂੰ ਲੈ ਕੇ ਇਕ ਤਸਵੀਰ ਵੀ ਪੋਸਟ ਕੀਤੀ ਗਈ ਹੈ ਜਿਸ ’ਚ ਕਰਿਸ਼ਮਾ ਦੇ ਹੱਥ ’ਚ ਗੌਤਮ ਨਾਲ ਗੱਲ ਕਰਦੇ ਇਕ ਫੋਨ ਦਿਖਾਈ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਇਹ ਮੋਬਾਈਲ ਫੋਨ ਨਹੀਂ ਸਗੋਂ ਸਿਗਰੇਟ ਦਾ ਪੈਕੇਟ ਹੋ ਸਕਦਾ ਹੈ ਅਤੇ ਚਾਰਜਰ ਫੋਨ ਦਾ ਨਹੀਂ ਸਗੋਂ ਹੇਅਰ ਸਟੇਟਨਰ ਦਾ ਚਾਰਜਰ ਹੋ ਸਕਦਾ ਹੈ। ਬਿੱਗ ਬੌਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਘਰ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਰ ਪ੍ਰਤੀਯੋਗੀ ਅਤੇ ਉਸ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਹੁੰਦੀ ਹੈ। ਇਸ ਤੋਂ ਇਲਾਵਾ ਉਥੇ ਘਰ ਦੇ ਹਰ ਕੋਨੇ ’ਚ ਕੈਮਰੇ ਲੱਗੇ ਹਨ ਤਾਂ ਇਹ ਪ੍ਰੋਡਕਸ਼ਨ ਟੀਮ ਦੇ ਗਿਆਨ ਤੋਂ ਬਿਨਾਂ ਫੋਨ ਦੀ ਵਰਤੋਂ ਕਰਨਾ ਅਸੰਭਵ ਹੈ ਅਤੇ ਦਰਸ਼ਕਾਂ ਦੇ ਰੂਪ ’ਚ ਕਿਹਾ ਹੈ ਕਿ ਇਹ ਵੀ ਇਕ ਬਾਲ straightener ਦਾ ਚਾਰਜਰ ਹੈ।
ਜਨਮਦਿਨ ਸਪੈਸ਼ਲ: ਸੀਰੀਅਲ 'ਰਾਮਾਇਣ' ਦੇ ਰਾਮ ਦੀਆਂ ਦੇਖੋ ਅਣਦੇਖੀਆਂ ਤਸਵੀਰਾਂ
NEXT STORY