ਮੁੰਬਈ- ਟੀ. ਵੀ. ਦੇ ਮਸ਼ਹੂਰ ਸ਼ੋਅ 'ਰਾਮਾਇਣ' 'ਚ ਭਗਵਾਨ ਰਾਮ ਦੇ ਕਿਰਦਾਰ 'ਚ ਮਸ਼ਹੂਰ ਹੋਏ ਅਭਿਨੇਤਾ ਅਰੁਣ ਗੋਵਿਲ ਅੱਜ ਯਾਨੀ ਕਿ ਸੋਮਵਾਰ ਨੂੰ 56 ਸਾਲਾਂ ਦੇ ਹੋ ਗਏ ਹਨ। 'ਰਾਮਾਇਣ' ਦੇ ਤਕਰੀਬਨ 28 ਸਾਲ ਬਾਅਦ ਵੀ ਲੋਕ ਜਦੋਂ ਗੋਵਿਲ ਨੂੰ ਦੇਖਦੇ ਹਨ ਤਾਂ ਉਨ੍ਹਾਂ ਦੇ ਅੱਗੇ ਹੱਥ ਜੋੜ ਦਿੰਦੇ ਹਨ। ਜੀ ਹਾਂ, ਇਕ ਇੰਟਰਵਿਊ ਦੌਰਾਨ ਖੁਦ ਅਰੁਣ ਨੇ ਇਹ ਖੁਲਾਸਾ ਕੀਤਾ ਹੈ ਕਿ ਅੱਜ ਵੀ ਕਈ ਜਗ੍ਹਾ ਉਨ੍ਹਾਂ ਨੂੰ ਦੇਖ ਕੇ ਲੋਕ ਆਪਣੇ ਹੱਥ ਜੋੜਦੇ ਹਨ। ਅਜਿਹਾ ਨਹੀਂ ਹੈ ਕਿ ਅਰੁਣ ਨੇ 'ਰਾਮਾਇਣ' ਤੋਂ ਇਲਾਵਾ ਕਿਸੇ ਹੋਰ ਟੀ. ਵੀ. ਸੀਰੀਅਲਸ ਜਾਂ ਫਿਲਮਾਂ 'ਚ ਕੰਮ ਨਹੀਂ ਕੀਤਾ ਹੈ ਪਰ ਜਿੰਨੀ ਲੋਕ ਪ੍ਰਸਿੱਧੀ ਉਨ੍ਹਾਂ ਨੂੰ ਰਾਮ ਬਣ ਕੇ ਮਿਲੀ ਉਹ ਕਿਸੇ ਟੀ. ਵੀ. ਸੀਰੀਅਲ ਜਾਂ ਫਿਲਮ ਤੋਂ ਨਹੀਂ ਮਿਲ ਸਕੀ।
ਟੀ. ਵੀ. 'ਚ ਰਾਮ ਬਣੇ ਅਰੁਣ ਗੋਵਿਲ ਦਾ ਜਨਮ 12 ਜਨਵਰੀ 1958 ਨੂੰ ਰਾਮ ਨਗਰ ਮੇਰਠ ਵਿਖੇ ਉੱਤਰ ਪ੍ਰਦੇਸ਼ 'ਚ ਹੋਇਆ। ਉਨ੍ਹਾਂ ਨੇ ਮੇਰਠ ਯੂਨੀਵਰਸਿਟੀ 'ਚ ਪੜਾਈ ਦੌਰਾਨ ਹੀ ਨਾਟਕਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਰੁਣ ਬਿਜ਼ਨੈੱਸ ਕਰਨ ਦੇ ਉਦੇਸ਼ ਨਾਲ ਮੁੰਬਈ ਆਏ ਸਨ ਅਤੇ ਬਾਅਦ 'ਚ ਉਨ੍ਹਾਂ ਨੇ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦਈਏ ਅਰੁਣ ਨੇ ਵੱਡੇ ਪਰਦੇ 'ਤੇ ਸਾਲ 1977 'ਚ ਤਾਰਾਚੰਦ ਬੜਜਾਤੀਆ ਦੀ ਫਿਲਮ 'ਪਹੇਲੀ', 'ਸਾਵਨ ਕੋ ਆਨੇ ਦੋ' (1979), 'ਸਾਂਚ ਕੋ ਆਂਚ ਨਹੀਂ', 'ਇਤਨੀ ਸੀ ਬਾਤ', (1981) 'ਹਿੰਮਤਵਾਲਾ' (1983) 'ਦਿਲਵਾਲਾ' (1986) 'ਹਥਕੜੀ' (1995) ਅਤੇ 'ਲਵ ਕੁਸ਼' (1997) ਵਰਗੀਆਂ ਕਈ ਬਾਲੀਵੁੱਡ ਫਿਲਮਾਂ 'ਚ ਅਭਿਨੈ ਕੀਤਾ ਹੈ।
ਛੋਟੇ ਪਰਦੇ 'ਤੇ ਰਾਮ ਬਣਨ ਤੋਂ ਪਹਿਲਾਂ ਅਰੁਣ ਗੋਵਿਲ ਨੂੰ ਸੀਰੀਅਲ 'ਵਿਕਰਮ ਔਰ ਬੇਤਾਲ' 'ਚ ਰਾਜਾ ਵਿਕਰਮਾਦਿਤਿਆ ਦਾ ਰੋਲ ਮਿਲਿਆ ਜਿਸ ਤੋਂ ਬਾਅਦ ਸਾਲ 1987 'ਚ 'ਰਾਮਾਇਣ' 'ਚ ਭਗਵਾਨ ਰਾਮ ਦਾ ਰੋਲ ਅਰੁਣ ਨੇ ਅਦਾ ਕੀਤਾ। ਇਸ ਕਿਰਦਾਰ ਨਾਲ ਉਹ ਕਾਫੀ ਮਸ਼ਹੂਰ ਹੋਏ ਅੱਜ ਵੀ ਲੋਕ ਉਨ੍ਹਾਂ ਨੂੰ ਟੀ. ਵੀ. ਦੇ ਰਾਮ ਕਹਿ ਕੇ ਬੁਲਾਉਂਦੇ ਹਨ। ਅਰੁਣ ਨੇ 'ਅਪਰਾਜਿਤਾ', 'ਵੋ ਹੁਏ ਨਾ ਹਮਾਰੇ' ਅਤੇ 'ਪਿਆਰ ਦੀ ਕਸ਼ਤੀ' ਵਰਗੇ ਮਸ਼ਹੂਰ ਟੀ. ਵੀ. ਸੀਰੀਅਲਾਂ 'ਚ ਕੰਮ ਕੀਤਾ ਹੈ। ਅਰੁਣ ਦੇ ਪਰਿਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਪਿਤਾ ਦੀਆਂ 8 ਬੱਚਿਆਂ 'ਚੋਂ ਚੌਥੇ ਨੰਬਰ 'ਤੇ ਆਉਂਦੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਲੇਖਾ ਗੋਵਿਲ ਹੈ। ਉਨ੍ਹਾਂ ਦੇ 2 ਬੱਚੇ ਹਨ। ਬੇਟੇ ਦਾ ਨਾਂ ਅਮਲ ਅਤੇ ਬੇਟੀ ਦਾ ਨਾਂ ਸੋਨਿਕਾ ਗੋਵਿਲ ਹੈ।
ਪੁਲਸ ਦੇ ਪ੍ਰੋਗਰਾਮ 'ਚ ਦਿਖਿਆ ਬਲਾਤਕਾਰ ਦਾ ਦੋਸ਼ੀ ਅਭਿਨੇਤਾ ਅੰਕਿਤ
NEXT STORY