ਚੰਡੀਗੜ੍ਹ- ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਉਸ ਦੇ ਪੁੱਤਰ ਨੂੰ ਵਿਸ਼ਵ ਕੱਪ 2015 ਦੀ ਟੀਮ 'ਚੋਂ ਕਿਉਂ ਨਜ਼ਰਅੰਦਾਜ ਕੀਤਾ ਗਿਆ ਹੈ ਅਤੇ ਉਹ ਯੁਵਰਾਜ ਦੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਹਰੇਕ ਚੀਜ਼ ਦਾ ਖੁਲਾਸਾ ਕਰੇਗਾ। ਮੁੰਬਈ ਵਿਖੇ ਪਿਛਲੀ 6 ਜਨਵਰੀ ਨੂੰ ਆਲ-ਇੰਡੀਆ ਸੀਨੀਅਰ ਚੋਣ ਕਮੇਟੀ ਦੀ ਬੈਠਕ 'ਚ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਹੋਇਆ ਸੀ।
ਖੁਦ ਸਾਬਕਾ ਕੌਮਾਂਤਰੀ ਭਾਰਤੀ ਕ੍ਰਿਕਟਰ ਰਹੇ ਯੋਗਰਾਜ ਤੋਂ ਜਦੋਂ ਕੱਲ ਪੀਟੀਆਈ ਨਾਲ ਗੱਲਬਾਤ ਦੌਰਾਨ ਯੁਵਰਾਜ ਨੂੰ ਬਾਹਰ ਰੱਖੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਕੀ ਹੋਇਆ ਅਤੇ ਉਹ ਲੰਮੇ ਸਮੇਂ ਤੋਂ ਟੀਮ 'ਚੋਂ ਬਾਹਰ ਕਿਉਂ ਹੈ। ਪਰ ਇਹ ਉਹ ਥਾਂ ਨਹੀਂ (ਮੀਡੀਆ ਸਾਹਮਣੇ), ਜਿੱਥੇ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਚਰਚਾ ਕਰੀਏ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਦੋਂ ਮੇਰਾ ਪੁੱਤਰ ਰਿਟਾਇਰ ਹੋਵੇਗਾ, ਤਾਂ ਮੈਂ ਇਸ ਸਭ ਦਾ ਖੁਲਾਸਾ ਕਰਾਂਗਾ।
ਭਾਰਤ ਵਲੋਂ 1 ਟੈਸਟ ਤੇ 6 ਵਨਡੇ ਖੇਡਣ ਵਾਲੇ ਯੋਗਰਾਜ ਨੇ ਕਿਹਾ ਕਿ ਭਾਰਤੀ ਟੀਮ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਯੁਵਰਾਜ ਬੇਪਰਵਾਹ ਰਹਿੰਦਾ ਹੈ। ਯੋਗਰਾਜ ਨੇ ਕਿ ਅੱਜ ਮੈਨੂੰ ਯੁਵਰਾਜ ਦਾ ਮੈਸੇਜ ਆਇਆ ਕਿ, 'ਓ ਕੋਈ ਫ਼ਿਕਰ ਨਹੀਂ, ਡੈਡ, ਮੈਂ ਚੰਡੀਗੜ੍ਹ 'ਚ ਆ ਜਾਵਾਂਗਾ ਅਤੇ ਅਸੀਂ ਜਲਦ ਹੀ ਪ੍ਰੈਕਟਿਸ ਕਰਾਂਗਾ।''
ਯੁਵਰਾਜ ਵਿਸ਼ਵ ਕੱਪ 2011 ਦਾ 'ਮੈਨ ਆਫ ਦੀ ਟੂਰਨਾਮੈਂਟ' ਰਿਹਾ ਹੈ ਅਤੇ ਉਸ ਨੇ ਬੱਲੇ ਤੇ ਗੇਂਦ ਦੋਹਾਂ ਨਾਲ ਉਸ ਵੇਲੇ ਭਾਰਤ ਨੂੰ ਕੱਪ ਜਿਤਾਉਣ 'ਚ ਅਹਿਮ ਯੋਗਦਾਨ ਪਾਇਆ ਸੀ।
ਯੋਗਰਾਜ ਨੇ ਕਿਹਾ, ''ਯੁਵਰਾਜ ਹੋਰਾਂ ਵਰਗਾ ਨਹੀਂ ਜੋ ਬਰਫ਼ ਵਾਂਗ ਛੇਤੀ ਪਿਘਲ ਜਾਂਦੇ ਹਨ। ਮੈਂ ਉਸ ਨੂੰ ਉਸ ਤਰੀਕੇ ਨਾਲ ਨਹੀਂ ਪਾਲਿਆ। ਉਹ ਮਜਬੂਤ ਹੈ। ਉਹ ਉਸ ਦੇ ਰਸਤੇ 'ਚ ਆਉਣ ਵਾਲੇ ਹਰ ਤੂਫ਼ਾਨ ਦਾ ਸਾਹਮਣਾ ਕਰਨ ਲਈ ਜਾਣਿਆ ਜਾਂਦਾ ਹੈ। ਕੀ ਹੋਇਆ ਜੇਕਰ ਉਸ ਦਾ ਕਾਰਵਾ ਉਸ ਨੂੰ ਪਿੱਛੇ ਛੱਡ ਗਿਆ ਹੈ, ਉਹ ਵੀ ਅੱਗੇ ਦੀ ਦੌੜ 'ਚ ਹੋਵੇਗਾ ਅਤੇ ਛੇਤੀ ਵਾਪਸੀ ਕਰੇਗਾ। ਸਾਡਾ ਕੰਮ ਹੈ ਕ੍ਰਿਕਟ ਖੇਡਣਾ, ਆਪਣਾ ਸੌ-ਫੀਸਦੀ ਦੇਵੋ ਅਤੇ ਬਾਕੀ ਪ੍ਰਮਾਤਮਾ 'ਤੇ ਛੱਡ ਦੇਵੋ।
ਆਪਣੇ ਪੁੱਤ ਦੀ ਸਥਿਤੀ ਨੂੰ ਆਪਣੀ ਸਥਿਤੀ ਨਾਲ ਤੁਲਨਾ ਕਰਨ 'ਤੇ ਯੋਗਰਾਜ ਨੇ ਕਿਹਾ ਕਿ ਉਸ ਦੇ ਕ੍ਰਿਕਟ ਕੈਰੀਅਰ ਦਾ ਅਚਾਨਕ ਅੰਤ ਹੋ ਗਿਆ ਸੀ ਕਿਉਂਕਿ ਕੁਝ ਉਸ ਨੂੰ ਅੱਗੇ ਵੱਧਦਾ ਦੇਖਣਾ ਪਸੰਦ ਨਹੀਂ ਕਰਦੇ ਸਨ। ਆਖ਼ਰਕਾਰ, ਰੱਬ ਦੀ ਕਚਿਹਰੀ 'ਚ ਇਨਸਾਫ਼ ਹੈ। ਇੱਥੋਂ ਤੱਕ ਕਿ ਸ਼ਕਤੀਸ਼ਾਲੀ ਰਾਜੇ-ਮਹਾਰਾਜੇ ਨੂੰ ਵੀ, ਬੇਅੰਤ ਝੂਠੀ ਸ਼ਾਨ ਹੋਣ ਦੇ ਬਾਵਜੂਦ ਇਕ ਦਿਨ ਧੂੜ ਚੱਟਣੀ ਪੈਂਦੀ ਹੈ।
F-1 ਡ੍ਰਾਈਵਰ ਦੀ A-1 ਪਤਨੀ (ਦੇਖੋ ਤਸਵੀਰਾਂ)
NEXT STORY