ਨਵੀਂ ਦਿੱਲੀ- ਛੱਤੀਸਗੜ੍ਹ ਦੇ ਟੇਬਲ ਟੈਨਿਸ ਖਿਡਾਰੀ ਤੇ ਕੋਚ ਦਾ ਇੱਕ ਅਸ਼ਲੀਲ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਭਾਰਤੀ ਟੇਬਲ ਟੈਨਿਸ ਦੇ ਕੋਚ 'ਤੇ ਖਿਡਾਰੀਆਂ ਨੂੰ ਅਗਲੀ ਨੈਸ਼ਨਲ ਗੇਮਸ ਤੋਂ ਮੁਅੱਤਲ ਕਰ ਦਿੱਤਾ ਹੈ। ਦੋਸ਼ ਹੈ ਕਿ 20 ਤੋਂ 31 ਦਸੰਬਰ 'ਚ ਇਸ ਸੀ.ਸੀ.ਟੀ.ਵੀ ਫੁਟੇਜ 'ਚ ਛੱਤੀਸਗੜ੍ਹ ਦੇ ਟੇਬਲ ਟੈਨਿਸ ਟੀਮ ਦੇ ਖਿਡਾਰੀ ਅਤੇ ਕੋਚ ਰੰਗਰਲੀਆਂ ਮਨਾਉਂਦੇ ਵਿਖਾਈ ਦੇ ਰਹੇ ਹਨ, ਜਦੋਂ ਟੀਮ ਆਂਧਰਾ ਪ੍ਰਦੇਸ਼ ਦੇ ਰਾਮਮੁੰਦਰੀ 'ਚ 76ਵੀਂ ਕੈਡੇਟ ਨੈਸ਼ਨਲ ਸਬ-ਜੂਨਿਅਰ ਮੁਕਾਬਲੇ ਖੇਡਣ ਗਈ ਸੀ ।
ਜਾਣਕਾਰੀ ਮੁਤਾਬਕ ਇਹ ਟੀਮ ਇੱਕ ਹੋਟਲ 'ਚ ਰੁਕੀ ਸੀ ਤੇ ਰਾਤ ਡੇਢ ਵਜੇ ਕੋਚ ਦੇ ਕਮਰੇ 'ਚੋਂ ਲੜਕੀਆਂ ਬਾਹਰ ਨਿਕਲੀਆਂ। ਹੋਟਲ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਇਹ ਪੂਰੀ ਘਟਨਾ ਕੈਦ ਹੋ ਗਈ।ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਹਿਲਾ ਟੀਮ ਦੀ ਇੱਕ ਖਿਡਾਰੀ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਬਰਾਂ ਨੂੰ ਦਿੱਤੀ।ਛੱਤੀਸਗੜ੍ਹ ਓਲੰਪਿਕ ਸੰਘ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਵੀ ਮਹਿਲਾ ਟੀਮ ਕਿਤੇ ਖੇਡਣ ਜਾਂਦੀ ਹੈ ਤਾਂ ਉਨ੍ਹਾਂ ਨਾਲ ਮਹਿਲਾ ਕੋਚ ਦਾ ਜਾਣਾ ਲਾਜ਼ਮੀ ਹੁੰਦਾ ਹੈ ਪਰ ਇੱਥੇ ਟੇਬਲ ਟੈਨਿਸ ਦੀ ਜੋ ਟੀਮ ਆਂਧਰਾ ਪ੍ਰਦੇਸ਼ ਭੇਜੀ ਗਈ, ਉਸ 'ਚ ਕੋਚ ਦੀ ਜਗ੍ਹਾ ਨਿਯਮਾਂ ਵਿਰੁੱਧ ਛੱਤੀਸਗੜ੍ਹ ਦੇ ਦੂਜੇ ਨੰਬਰ ਦੇ ਟੇਬਲ ਟੈਨਿਸ ਖਿਡਾਰੀ ਨੂੰ ਟੀਮ ਦਾ ਕੋਚ ਬਣਾਕੇ ਭੇਜ ਦਿੱਤਾ ਗਿਆ।ਇਸ ਮਾਮਲੇ 'ਤੇ ਛੱਤੀਸਗੜ੍ਹ ਟੇਬਲ ਟੈਨਿਸ ਦੇ ਪ੍ਰਧਾਨ ਸ਼ਰਦ ਸ਼ੁਕਲਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।ਇਸ ਸ਼ਰਮਨਾਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਸਮੇਤ ਹੋਰ ਅਧਿਕਾਰੀਆਂ ਤੇ ਪੂਰੇ ਭਾਰਤੀ ਟੇਬਲ ਟੈਨਿਸ ਸੰਘ ਨੂੰ ਕੀਤੀ ਗਈ ਹੈ। ਪੂਰੀ ਜਾਂਚ ਤੋਂ ਬਾਅਦ ਹੁਣ ਇਸ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਧੋਨੀ ਦੇ ਇਸ ਹੈਰਾਨ ਕਰਨ ਵਾਲੇ ਫੈਸਲੇ ਦੀ ਕਿਸੇ ਨੂੰ ਨਹੀਂ ਸੀ ਖਬਰ
NEXT STORY