ਨਵੀਂ ਦਿੱਲੀ- ਕ੍ਰਿਕੇਟ ਦੇ ਮੈਦਾਨ 'ਤੇ ਆਪਣਾ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਅਤੇ ਰਣਨੀਤੀ ਲਈ ਮਸ਼ਹੂਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ਦੀ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ।ਮੈਲਬੋਰਨ 'ਚ ਆਸਟ੍ਰੇਲੀਆ ਖਿਲਾਫ ਡਰਾਅ ਰਹੇ ਤੀਸਰੇ ਟੈਸਟ ਦੌਰਾਨ ਉੱਥੇ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕ੍ਰਿਕਟਰਾਂ ਅਤੇ ਧੋਨੀ ਦੀ ਟੀਮ ਨੂੰ ਇਹ ਕਦੇ ਵੀ ਆਂਦਾਜ਼ਾ ਨਹੀਂ ਹੋਇਆ ਕਿ ਉਨ੍ਹਾਂ ਦੇ ਕਪਤਾਨ ਕੀ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦੇ ਮਨ 'ਚ ਕੀ ਚੱਲ ਰਿਹਾ ਹੈ। ਮੈਚ ਖ਼ਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਇੱਕ ਬਿਆਨ ਜਾਰੀ ਕਰਕੇ ਧੋਨੀ ਦੇ ਟੈਸਟ ਕ੍ਰਿਕੇਟ 'ਚੋਂ ਸੰਨਿਆਸ ਲੈਣ ਦੀ ਜਾਣਕਾਰੀ ਦਿੱਤੀ।
ਟਵਿਟਰ 'ਤੇ ਬੀ.ਸੀ.ਸੀ.ਆਈ ਨੇ ਜਿਵੇਂ ਹੀ ਧੋਨੀ ਦੇ ਸੰਨਿਆਸ ਦਾ ਐਲਾਨ ਕੀਤਾ।ਭਾਰਤੀ ਖੇਡ ਜਗਤ ਅਤੇ ਮੀਡਿਆ 'ਚ ਭੂਚਾਲ ਆ ਗਿਆ।ਧੋਨੀ ਵਲੋਂ ਵਿਦੇਸ਼ੀ ਜ਼ਮੀਨ 'ਤੇ ਟੈਸਟ ਮੈਚਾਂ 'ਚ ਰਿਕਾਰਡ ਖ਼ਰਾਬ ਚੱਲ ਰਿਹਾ ਸੀ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਦੇਸ਼ ਦੇ ਸਭ ਤੋਂ ਸਫਲ ਕਪਤਾਨ ਸੀਰੀਜ਼ ਦੌਰਾਨ ਹੀ ਇਹ ਐਲਾਨ ਕਰ ਦੇਣਗੇ।ਮੈਚ ਤੋਂ ਬਾਅਦ ਪ੍ਰੈਜ਼ੰਟੇਸ਼ਨ 'ਚ ਵੀ ਧੋਨੀ ਆਪਣੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਗੱਲ ਕਰ ਰਹੇ ਸਨ।ਉਨ੍ਹਾਂ ਨੇ ਉਸ ਸਮੇਂ ਕਦੇ ਵੀ ਇਹ ਸੰਕੇਤ ਨਹੀਂ ਦਿੱਤਾ ਕਿ ਉਹ ਕੋਈ ਵੱਡਾ ਫੈਸਲਾ ਕਰਨ ਵਾਲੇ ਹਨ।
..ਵਿਸ਼ਵ ਕੱਪ ਫਾਈਨਲ 'ਚ ਅਫਰੀਕਾ ਜਾਂ ਇੰਗਲੈਂਡ ਨਾਲ ਭਿੜਾਂਗੇ: ਵਾਰਨਰ
NEXT STORY