ਨਵੀਂ ਦਿੱਲੀ¸ ਉੱਤਰ ਪ੍ਰਦੇਸ਼ ਵਿਜਾਰਡਸ ਦੇ ਭਾਰਤੀ ਫਾਰਵਰਡ ਐੱਸ. ਕੇ. ਉਥੱਪਾ ਦੀਆਂ ਨਜ਼ਰਾਂ ਹਾਕੀ ਇੰਡੀਆ ਲੀਗ ਦੇ ਅਗਾਮੀ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕਰਨ ਅਤੇ ਆਪਣੀ ਟੀਮ ਨੂੰ ਫਾਈਨਲ ਵਿਚ ਜਗ੍ਹਾ ਦਿਵਾਉਣ 'ਤੇ ਟਿਕੀਆਂ ਹਨ।
ਉਥੱਪਾ ਨੇ ਕਿਹਾ, ''ਮੇਰੀਆਂ ਨਜ਼ਰਾਂ ਇਸ ਸਾਲ ਹੋਰ ਸਖਤ ਮਿਹਨਤ ਕਰਨ 'ਤੇ ਤੇ ਚੋਟੀ ਦੋ ਵਿਚ ਜਗ੍ਹਾ ਬਣਾਉਣ ਅਤੇ ਫਿਰ ਅੰਤ ਲੀਗ ਦਾ ਖਿਤਾਬ ਜਿੱਤਣ 'ਤੇ ਟਿਕੀਆਂ ਹਨ। ਇਹ ਸਾਡੇ ਲਈ ਸਿੱਖਣ ਦੇ ਲਿਹਾਜ ਤੋਂ ਹੀ ਮਹੱਤਵਪੂਰਨ ਨਹੀਂ ਸਗੋਂ ਇਸ ਲੀਗ ਦਾ ਹਿੱਸਾ ਬਣਨਾ ਸਾਰੇ ਖਿਡਾਰੀਆਂ ਲਈ ਸ਼ਾਨਦਾਰ ਮੌਕਾ ਹੈ।''
ਲੀਗ ਦੇ ਪਹਿਲੇ ਟੂਰਨਾਮੈਂਟ ਵਿਚ ਉਥੱਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਤੀਜਾ ਸਥਾਨ ਦਿਵਾਉਣ ਵਿਚ ਮਦਦ ਕੀਤੀ ਸੀ। ਦੂਜੇ ਟੂਰਨਾਮੈਂਟ ਵਿਚ ਵੀ ਉਹ 'ਮੈਨ ਆਫ ਦਿ ਮੈਚ' ਹਾਸਲ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਮਲ ਸੀ।
ਖਲੀ ਤੋਂ ਬਾਅਦ ਹੁਣ ਇਹ ਭਾਰਤੀ ਪਹਿਲਵਾਨ ਰੈਸਲਿੰਗ 'ਚ, ਪਹਿਲਾ ਸ਼ੋਅ 23 ਨੂੰ (ਦੇਖੋ ਤਸਵੀਰਾਂ)
NEXT STORY