ਨਵੀਂ ਦਿੱਲੀ- ਮਹਾਬਲੀ ਸ਼ੇਰਾ TNA ਵਲੋਂ ਪਿਛਲੇ ਸਾਲ ਇਕਰਾਰ ਹਾਸਲ ਕਰਨ ਵਾਲਾ ਭਾਰਤ ਦਾ ਸਭ ਤੋਂ ਪਹਿਲਾਂ ਰੈਸਲਰ ਬਣਿਆ ਸੀ, ਹੁਣ ਉਸ ਨੇ ਸੰਗਠਨ ਲਈ ਦੋ ਰਾਤਾਂ ਪਹਿਲਾਂ 'ਇੰਪੈਕਟ ਰੈਸਲਿੰਗ' ਦੇ ਪ੍ਰੀ-ਟੈਪਡ ਐਪੀਸੋਡ ਦੌਰਾਨ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।
ਇਹ ਸ਼ੋਅ ਅਮਰੀਕਾ 'ਚ ਇਸੇ ਮਹੀਨੇ ਦੀ 23 ਤਾਰੀਕ ਨੂੰ ਪ੍ਰਸਾਰਿਤ ਹੋਵੇਗਾ, ਜਿਸ 'ਚ ਸ਼ੇਰਾ ਦਿਖੇਗਾ, ਜੋ ਹੁਣ 'ਕੋਆ' ਦੇ ਤੌਰ 'ਤੇ ਜਾਣਿਆ ਜਾਵੇਗਾ, ਉਸ ਦਾ ਟਾਈਗ੍ਰੇ ਊਨੋ ਨਾਲ ਮੁਕਾਬਲਾ ਹੋਵੇਗਾ ਅਤੇ ਇਕ ਸਕੂਐਸ਼ ਮੈਚ 'ਚ ਉਸ ਨੂੰ ਆਸਾਨੀ ਨਾਲ ਹਰਾ ਦੇਵੇਗਾ।
ਜਿਵੇਂ WWE 'ਚ ਦੀ ਗ੍ਰੇਟ ਖਲੀ ਭਾਰਤੀ ਬਜ਼ਾਰ 'ਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ, ਉਸੇ ਤਰ੍ਹਾਂ TNA ਨੂੰ ਕੋਆ ਦੇ ਭਾਰਤ 'ਚ ਪ੍ਰਸਿੱਧ ਹੋਣ ਦੀ ਉਮੀਦ ਹੈ। ਕੋਆ ਦੀ ਸਰੀਰਿਕ ਬਣਤਰ ਵੀ ਕਾਫੀ ਤਗੜੀ ਹੈ।
ਟੀ.ਐੱਨ.ਏ ਆਸ ਕਰਦਾ ਹੈ ਕਿ ਜਿਵੇਂ ਖਲੀ ਨੇ WWE 'ਚ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਕੇ ਭਾਰਤੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਉਵੇਂ TNA ਨੂੰ ਵੀ ਉਸੇ ਤਰ੍ਹਾਂ ਦਾ ਹੁੰਗਾਰਾ ਮਿਲੇਗਾ।
ਕੋਆ ਨੇ TNA ਵਲੋਂ ਭਾਰਤ 'ਚ ਕਰਵਾਈ ਗਈ 'ਰਿੰਗ ਕਾ ਕਿੰਗ' 'ਚ ਹਿੱਸਾ ਲਿਆ ਸੀ ਅਤੇ ਉਸ ਨਾਲ ਪਿਛਲੇ ਸਾਲ ਨਾਰਥ ਅਮਰੀਕਨ ਪ੍ਰੋਮੋਸ਼ਨ ਨੇ ਇਕਰਾਰ ਕੀਤਾ ਸੀ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ TNA ਕੋਆ ਰਾਹੀਂ ਭਾਰਤੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੇਗਾ ਜਾਂ ਨਹੀਂ।
ਕੋਚ ਦੇ ਕਮਰੇ 'ਚ ਕਿਹੜੀ ਖੇਡ ਅੱਧੀ ਰਾਤ ਨੂੰ ਖੇਡ ਰਹੀਆਂ ਸੀ ਕੁੜੀਆਂ ? (ਵੀਡੀਓ)
NEXT STORY