ਵਾਸ਼ਿੰਗਟਨ- ਕੌਮਾਂਤਰੀ ਪੁਲਾੜ ਸਟੇਸ਼ਨ 'ਚ ਲੰਮੇ ਸਮੇਂ ਤਕ ਖੋਜ ਵਿਚ ਲੱਗੇ ਪੁਲਾੜ ਯਾਤਰੀਆਂ ਦੇ ਸਿਹਤਮੰਦ ਬਣੇ ਰਹਿਣ ਲਈ ਗੋਲਕ੍ਰਿਮੀ ਅਹਿਮ ਮਦਦ ਕਰ ਸਕਦੀ ਹੈ। ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇ. ਏ. ਐਕਸ. ਏ.) ਵਲੋਂ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਕੀਤੇ ਗਏ ਦੋ ਪ੍ਰੀਖਣਾਂ ਤੋਂ ਪੁਲਾੜ ਯਾਤਰੀਆਂ ਵਿਚ ਪਾਈਆਂ ਜਾਣ ਵਾਲੀਆਂ ਹੱਡੀਆਂ ਤੇ ਮਾਸਪੇਸ਼ੀਆਂ 'ਚ ਖੁਰਨ ਵਰਗੀਆਂ ਸਰੀਰਕ ਸਮੱਸਿਆਵਾਂ ਦੇ ਨਿਦਾਨ ਦਾ ਪਤਾ ਲਗਾਉਣ ਵਿਚ ਕੈਰਨੋਹੈੱਬਡਿਟੀਸ ਏਲੀਗੇਂਸ ਨਾਮਕ ਕ੍ਰਿਮੀ ਦੇ ਅਧਿਐਨ ਤੋਂ ਮਦਦ ਮਿਲ ਸਕਦੀ ਹੈ।
ਇਹ ਨਤੀਜਾ ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਖੁਰਨ ਦੀ ਸਮੱਸਿਆ ਨਾਲ ਜੂਝ ਰਹੇ ਆਮ ਲੋਕਾਂ ਲਈ ਵੀ ਫਾਇਦੇਮੰਦ ਹੋਵੇਗਾ। ਹਿਊਸਟਨ ਸਥਿਤ ਨਾਸਾ ਦੇ ਜਾਨਸਨ ਸਪੇਸ ਸੈਂਟਰ ਦੀ ਮੁੱਖ ਵਿਗਿਆਨਕ ਜੂਲੀਆ ਰਾਬਿਨਸਨ ਮੁਤਾਬਕ ਪੁਲਾੜ ਵਿਚ ਪ੍ਰਵਾਸ ਦੌਰਾਨ ਸਾਡੇ ਵਿਗਿਆਨੀਆਂ ਦੇ ਸਾਹਮਣੇ ਮਾਸਪੇਸ਼ੀਆਂ ਅਤੇ ਹੱਡੀਆਂ ਦਾ ਖੁਰਨਾ ਸਭ ਤੋਂ ਵੱਡੀ ਚੁਣੌਤੀ ਹੈ।
ਮੰਗਲ ਅਭਿਆਨ ਟੀਮ ਪੁਲਾੜ ਪਾਇਨੀਅਰ ਐਵਾਰਡ ਨਾਲ ਸਨਮਾਨਿਤ
NEXT STORY