ਲੰਡਨ— ਅੱਜ-ਕੱਲ੍ਹ ਫੈਸ਼ਨ ਦਾ ਦੌਰ ਹੈ ਤੇ ਨਿੱਤ ਦਿਨ ਨਵੇਂ ਫੈਸ਼ਨ ਆ ਕੇ ਚਲੇ ਜਾਂਦੇ ਹਨ ਤੇ ਲੋਕ ਉਨ੍ਹਾਂ ਨੂੰ ਭੁੱਲ ਜਾਂਦੇ ਹਨ ਪਰ ਇਕ ਫੈਸ਼ਨ ਅਜਿਹਾ ਹੈ, ਜਿਸ ਦਾ ਟ੍ਰੈਂਡ ਕਦੇ ਨਹੀਂ ਜਾਂਦਾ। ਉਹ ਹੈ ਲੋਅ-ਕੱਟ ਡਰੈੱਸ ਦਾ। ਉਂਝ ਤਾਂ ਰੈੱਡ ਕਾਰਪੇਟ 'ਤੇ ਅਭਿਨੇਤਰੀਆਂ ਲੋਅ-ਕੱਟ ਦਾ ਜਲਵਾ ਆਮ ਬਿਖੇਰਦੀਆਂ ਦਿਖਾਈ ਦਿੰਦੀਆਂ ਹਨ ਪਰ ਜਦੋਂ ਲੰਡਨ ਦੀਆਂ ਸੜਕਾਂ 'ਤੇ ਕੁੜੀ ਨੇ ਲੋਕ-ਕੱਟ ਡਰੈੱਸ ਪਹਿਨ ਕੇ ਨਿਕਲੀ ਤਾਂ ਸੜਕ 'ਤੇ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਆ ਕੇ ਹੀ ਟਿਕ ਗਈਆਂ।
ਕੀ ਮਰਦ ਕੀ ਔਰਤ ਹਰ ਕੋਈ ਉਸ ਨੂੰ ਤੱਕ ਰਿਹਾ ਸੀ। ਕਿਸੇ ਦੀਆਂ ਨਜ਼ਰਾਂ ਉਸ ਦੀ ਤਾਰੀਫ ਕਰ ਰਹੀਆਂ ਸਨ ਅਤੇ ਕਿਸੇ ਨੇ ਥਮਸ ਅੱਪ ਕਰਕੇ ਉਸ ਦੀ ਤਾਰੀਫ ਕੀਤੀ।
ਇਹ ਲੋਅ ਕੱਟ ਡਰੈੱਸ ਪਹਿਨਣ ਵਾਲੀ ਡੇਨੀ ਕਿਰਕੋਵਾ ਇਹ ਜਾਣਨਾ ਚਾਹੁੰਦੀ ਸੀ ਕਿ ਹੀਰੋਇਨਾਂ ਜੋ ਕਪੜੇ ਪਹਿਨਦੀਆਂ ਹਨ, ਜਦੋਂ ਉਸ ਤਰ੍ਹਾਂ ਦੇ ਕਪੜੇ ਕੋਈ ਆਮ ਕੁੜੀ ਪਹਿਨਦੀ ਹੈ ਤਾਂ ਲੋਕ ਕੀ ਕਹਿੰਦੇ ਹਨ। ਨਤੀਜਾ ਸਾਫ ਹੈ ਕਿ ਲੋਕਾਂ ਨੇ ਉਸ ਦੀ ਡਰੈੱਸ ਨੂੰ ਖੂਬ ਪਸੰਦ ਕੀਤਾ।
ਓਬਾਮਾ ਤੇ ਮਿਸ਼ੇਲ ਕਰਨਗੇ ਤਾਜ ਮਹਿਲ ਦੇ ਦੀਦਾਰ
NEXT STORY