ਬੀਜਿੰਗ— ਚੀਨ ਵਿਚ ਇਕ ਡੁੱਬ ਰਹੀ ਮਹਿਲਾ ਨੂੰ ਬਚਾਉਣ ਲਈ ਨਦੀ ਵਿਚ ਛਾਲ ਮਾਰਨ ਵਾਲੇ ਉਸ ਵਿਅਕਤੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਨੇ ਮਹਿਲਾ ਸੁਰੱਖਿਅਤ ਕੰਢੇ 'ਤੇ ਤਾਂ ਪਹੁੰਚਾ ਦਿੱਤਾ ਪਰ ਲੋਕਾਂ ਨੇ ਉਸ ਦੀ ਤਾਰੀਫ ਵਿਚ ਇਕ ਸ਼ਬਦ ਨਹੀਂ ਕਿਹਾ ਸਗੋਂ ਸਾਰੇ ਉਸ ਦੇ ਹੁਸਨ ਨੂੰ ਦੇਖਣ ਵਿਚ ਲੱਗ ਪਏ।
ਇਸ ਘਟਨਾ ਤੋਂ ਪਹਿਲਾਂ ਮਹਿਲਾ ਨੂੰ ਕਪੜਿਆਂ ਤੋਂ ਬਗੈਰ ਨਦੀ ਦੇ ਕੰਢੇ 'ਤੇ ਦੇਖਿਆ ਗਿਆ ਸੀ। ਫਿਰ ਦੇਖਦੇ-ਹੀ-ਦੇਖਦੇ ਉਸ ਨੇ ਨਦੀ ਵਿਚ ਛਾਲ ਮਾਰ ਦਿੱਤੀ ਤੇ ਡੁੱਬਣ ਲੱਗੀ। ਉਸ ਨੂੰ ਡੁੱਬਦੇ ਤਾਂ ਕਈਆਂ ਨੇ ਦੇਖਿਆ ਪਰ ਉਸ ਨੂੰ ਬਚਾਉਣ ਦੀ ਹਿੰਮਤ ਸਿਰਫ ਇਕ ਨੌਜਵਾਨ ਨੇ ਹੀ ਦਿਖਾਈ। ਉਸ ਨੌਜਵਾਨ ਨੇ ਮਹਿਲਾ ਨੂੰ ਸੁਰੱਖਿਅਤ ਬਾਹਰ ਤਾਂ ਕੱਢ ਲਿਆ ਤੇ ਲੋਕਾਂ ਨੇ ਵੀ ਇਸ ਵਿਚ ਉਸ ਦੀ ਮਦਦ ਕੀਤੀ ਪਰ ਬਾਹਰ ਨਿਕਲਣ ਤੋਂ ਬਾਅਦ ਉਸ ਨੂੰ ਕਾਫੀ ਝਟਕਾ ਲੱਗਾ, ਜਦੋਂ ਲੋਕ ਉਸ ਦੀ ਹਿੰਮਤ ਦੀ ਤਾਰੀਫ ਕਰਨ ਦੀ ਥਾਂ 'ਤੇ ਨੰਗੀ ਮਹਿਲਾ ਨੂੰ ਦੇਖਣ ਵਿਚ ਮਸ਼ਗੂਲ ਹੋ ਗਏ।
ਚੀਨੀ ਪਨਡੁੱਬੀ ਨੇ ਸਮੁੰਦਰ 'ਚ ਇਕ ਅਜੀਬ ਜੀਵ ਦਾ ਪਤਾ ਲਗਾਇਆ
NEXT STORY