ਬੀਜਿੰਗ—ਕੇਂਦਰ ਮਹਾਸਾਗਰ 'ਚ ਅਜੀਬ ਖਣਿਜ ਪਦਾਰਥਾਂ ਦਾ ਪਤਾ ਲਗਾਉਣ ਲਈ ਸਮੁੰਦਰ ਦੀਆਂ ਗਹਿਰਾਈਆਂ ਨੂੰ ਛਾਣ ਰਹੀ ਚੀਨੀ ਪਨਡੁੱਬੀ ਜਿਆਓਲੋਂਗ ਨੇ ਡੂੰਘੇ ਪਾਣੀ 'ਚ ਰਹਿਣ ਵਾਲੇ ਜੀਵਾਂ ਦੇ ਸੰਬੰਧ 'ਚ 17 ਚੀਜ਼ਾਂ ਇਕੱਠੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਦੋ ਜੀਵ ਅਜਿਹੇ ਹਨ ਜਿਨ੍ਹਾਂ ਬਾਰੇ ਵਿਗਿਆਨੀਆਂ ਨੂੰ ਅਜੇ ਤਕ ਕੋਈ ਜਾਣਕਾਰੀ ਨਹੀਂ ਸੀ।
ਦੱਖਣ ਪੱਛਮੀ ਹਿੰਦ ਮਹਾਸਾਗਰ 'ਚ ਮੌਜੂਦ ਇਸ ਪਨਡੁੱਬੀ 'ਤੇ ਜਦ ਸਮੁੰਦਰੀ ਜੀਵ ਸੀ ਕੁਕੂੰਬਰ ਦੇ ਆਕਾਰ ਦੇ ਇਸ ਜੀਵ ਨੂੰ ਲਿਆਂਦਾ ਗਿਆ ਤਾਂ ਇਹ ਰਹੱਸਮਈ ਜੀਵ ਤਿੰਨ ਹਿੱਸਿਆਂ 'ਚ ਟੁੱਟ ਗਿਆ। ਇਸ ਜੀਵ ਦਾ ਆਕਾਰ ਇੰਨਾ ਪਾਰਦਰਸ਼ੀ ਸੀ ਕਿ ਵਿਗਿਆਨਕ ਇਸ ਦੇ ਨੀਲੇ ਅਤੇ ਭੂਰੇ ਰੰਗ ਦੇ ਵਿਸਰੇ ਨੂੰ ਸਪੱਸ਼ਟ ਢੰਗ ਨਾਲ ਦੇਖ ਰਹੇ ਸਨ। ਸਟੇਟ ਅੋਸ਼ਨਿਕ ਐਡਮਨਿਸਟ੍ਰੇਸ਼ਨ ਦੇ ਸੈਕਿੰਡ ਇੰਸਚੀਟਿਊਟ ਆਫ ਓਸ਼ਨੋਗ੍ਰਾਫੀ ਦੇ ਵਿਗਿਆਨੀ ਲੂ ਬੋ ਨੇ ਦੱਸਿਆ ਕਿ ਇਹ ਇਕ ਵਿਸ਼ੇਸ਼ ਕਿਸਮ ਦਾ ਸੀ ਕੁਕੂੰਬਰ ਹੋ ਸਕਦਾ ਹੈ ਪਰ ਸਾਨੂੰ ਪ੍ਰਯੋਗਸ਼ਾਲਾ 'ਚ ਪ੍ਰੀਖਣ ਕਰਕੇ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਹੋਵੇਗੀ। ਸਰਕਾਰੀ ਖਬਰ ਏਜੰਸੀ ਸਿਨਹੂਆ ਨੇ ਇਹ ਜਾਣਕਾਰੀ ਦਿੱਤੀ ਹੈ।
10 ਮਹੀਨਿਆਂ ਦੀ ਬੱਚੀ ਨੂੰ ਜੋ ਵੀ ਚੁੱਕਦਾ, ਓਹਦਾ ਲੱਕ ਟੁੱਟਦਾ (ਦੇਖੋ ਤਸਵੀਰਾਂ)
NEXT STORY