ਇੰਗਲੈਂਡ ਦੀ ਧਰਤੀ ਤੇ ਖੇਡੇ ਗਏ ਤੀਸਰੇ ਵਿਸ਼ਵ ਕੱਪ ਦੇ ਕਈ ਮੁਕਾਬਲੇ ਕਾਫੀ ਰੋਮਾਂਚਕ ਰਹੇ। ਇਸ ਵਿਸ਼ਵ ਕੱਪ 'ਚ ਪਹਿਲੀ ਵਾਰ ਖੇਡ ਰਹੀ ਜਿੰਬਾਬਵੇ ਦੀ ਟੀਮ ਨੇ ਆਪਣੀ ਖੇਡ ਪ੍ਰਤਿਭਾ ਦਾ ਰੱਝ ਕੇ ਮੁਜ਼ਾਹਰਾ ਕੀਤਾ। ਦੁਨੀਆਂ ਦੀਆਂ ਬਾਕੀ ਟੀਮਾਂ ਦੇ ਮੁਕਾਬਲੇ ਕਮਜ਼ੋਰ ਸਮਝੀ ਜਾ ਰਹੀ ਇਸ ਟੀਮ ਨੇ ਆਪਣੇ ਪਹਿਲੇ ਹੀ ਮੈਚ 'ਚ ਵੱਡਾ ਉਲਟਫ਼ੇਰ ਕਰਕੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਵਿਸ਼ਵ ਕੱਪ ਦੇ ਪਹਿਲੇ ਹੀ ਦਿਨ 9 ਜੂਨ 1983 ਨੂੰ ਟਰੈਂਟ ਬਰਿੱਜ ਦੇ ਮੈਦਾਨ ਤੇ ਜਿੰਬਾਬਵੇ ਦਾ ਮੁਕਾਬਲਾ ਦੁਨੀਆਂ ਦੀ ਮੰਨੀ ਪ੍ਰਮੰਨੀ ਆਸਟ੍ਰੇਲੀਆ ਦੀ ਟੀਮ ਨਾਲ ਹੋਇਆ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਡੰਕਨ ਫਲੈਚਰ ਨੇ 69 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਅਤੇ ਗ੍ਰਾਂਟ ਪੀਟਰਸਨ ਦੀਆਂ 27 ਅਤੇ ਇਆਨ ਬੁਕਾਰਟ ਦੀਆਂ 34 ਦੌੜਾਂ ਸਦਕਾ ਜਿੰਬਾਬਵੇ ਨੇ ਕੁੱਲ 239 ਦੌੜਾਂ ਬਣਾਈਆਂ ਜਦਕਿ ਕਿਮ ਹਿਊਗਜ਼ ਦੀ ਅਗਵਾਈ ਵਾਲੀ ਆਸਟ੍ਰੇਲੀਅਨ ਟੀਮ ਕੈਪਲਰ ਵੈਸਲਜ ਦੀਆਂ 76, ਰੌਡ ਮਾਰਸ਼ ਵਲੋਂ 42 ਗੇਂਦਾਂ 'ਤੇ ਬਣਾਈਆਂ 50, ਵੁੱਡ ਦੀਆਂ 31 ਅਤੇ ਡੇਵਿਡ ਹੁੱਕਸ ਦੀਆਂ 20 ਦੌੜਾਂ ਦੇ ਬਾਵਜੂਦ 226 ਦੌੜਾਂ 'ਤੇ ਹੀ ਸਿਮਟ ਕੇ ਰਹਿ ਗਈ ਅਤੇ ਪਹਿਲਾ ਵਿਸ਼ਵ ਕੱਪ ਖੇਡ ਰਹੀ ਜਿੰਬਾਬਵੇ ਦੀ ਟੀਮ ਨੇ ਆਸਟ੍ਰੇਲੀਆ ਵਰਗੀ ਤਕੜੀ ਟੀਮ ਨੂੰ 13 ਦੌੜਾਂ ਨਾਲ ਮਾਤ ਦੇ ਕੇ ਉਹ ਕਾਰਨਾਮਾ ਕਰ ਦਿਖਾਇਆ ਜੋ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਆਸਟ੍ਰੇਲੀਆ ਸ਼ਰਮਸਾਰ ਸੀ ਜਦਕਿ ਜਿੰਬਾਬਵੇ ਅਪਣੇ ਪਹਿਲੇ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਚ ਹੋਈ ਇਸ ਜਬਰਦਸਤ ਜਿੱਤ ਤੇ ਜਸ਼ਨ ਮਨਾ ਰਿਹਾ ਸੀ। ਜਿੰਬਾਬਵੇ ਦੇ ਡੰਕਨ ਫਲੈਚਰ ਨੂੰ ' ਪਲੇਅਰ ਆਫ ਦ ਮੈਚ ' ਐਵਾਰਡ ਨਾਲ ਸਨਮਾਨਿਆ ਗਿਆ। ਇਹ ਜਿੰਬਾਬਵੇ ਟੀਮ ਦੀ ਸਭ ਤੋਂ ਵੱਡੀ ਅਣਕਿਆਸੀ ਜਿੱਤ ਸੀ।
ਪੁਰਤਗਾਲ ਦਾ ਸਭ ਤੋਂ ਮਹਾਨ ਫੁੱਟਬਾਲਰ ਚੁਣਿਆ ਗਿਆ ਰੋਨਾਲਡੋ
NEXT STORY