ਅਹਿਮਦਾਬਾਦ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਗਾਮੀ ਸੀਜ਼ਨ ਲਈ ਗੁਜਰਾਤ ਟਾਈਟਨਸ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੂੰ ਆਪਣਾ ਨਵਾਂ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਫ੍ਰੈਂਚਾਈਜ਼ੀ ਨੇ ਮੰਗਲਵਾਰ ਨੂੰ ਇਸ ਸਬੰਧੀ ਅਧਿਕਾਰਤ ਐਲਾਨ ਕਰਦਿਆਂ ਹੇਡਨ ਦਾ ਟੀਮ ਵਿੱਚ ਸਵਾਗਤ ਕੀਤਾ ਹੈ।
ਸ਼ਾਨਦਾਰ ਰਿਹਾ ਹੈ ਹੇਡਨ ਦਾ ਕਰੀਅਰ
ਦੋ ਵਾਰ ਦੇ ਵਨਡੇ ਵਿਸ਼ਵ ਕੱਪ ਜੇਤੂ ਮੈਥਿਊ ਹੇਡਨ ਆਪਣੇ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਕੋਲ ਟੀ-20 ਫਾਰਮੈਟ ਵਿੱਚ ਬੱਲੇਬਾਜ਼ੀ ਦਾ ਵਿਆਪਕ ਤਜ਼ਰਬਾ ਹੈ ਅਤੇ ਉਹ ਇਸ ਦੀਆਂ ਬਾਰੀਕੀਆਂ ਨੂੰ ਬਾਖੂਬੀ ਸਮਝਦੇ ਹਨ। ਹੇਡਨ ਨੇ ਸਾਰੇ ਫਾਰਮੈਟਾਂ ਵਿੱਚ 273 ਅੰਤਰਰਾਸ਼ਟਰੀ ਮੈਚਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ 15,000 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਈਪੀਐਲ ਵਿੱਚ ਵੀ 32 ਮੈਚ ਖੇਡੇ ਹਨ।
ਮੈਥਿਊ ਵੇਡ ਦੀ ਲੈਣਗੇ ਜਗ੍ਹਾ
ਹੇਡਨ ਗੁਜਰਾਤ ਟਾਈਟਨਸ ਵਿੱਚ ਆਪਣੇ ਸਾਬਕਾ ਆਸਟ੍ਰੇਲੀਆਈ ਸਾਥੀ ਮੈਥਿਊ ਵੇਡ ਦੀ ਜਗ੍ਹਾ ਲੈਣਗੇ, ਜੋ ਪਿਛਲੇ ਸੀਜ਼ਨ ਵਿੱਚ ਟੀਮ ਦੇ ਸਹਾਇਕ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਹਾਰ ਤੋਂ ਬਾਅਦ ਮੀਰਾ ਐਂਡਰੀਵਾ ਨੇ ਆਪਾ ਗੁਆਇਆ ; ਰੈਕੇਟ ਤੋੜਿਆ ਅਤੇ ਦਰਸ਼ਕਾਂ 'ਤੇ ਚੀਕੀ
NEXT STORY