ਮੈਲਬੋਰਨ - ਭਾਰਤ ਦੇ ਵਨ ਡੇ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਅਚਾਨਕ ਐਲਾਨ ਕਰਨ ਦਾ ਸਮਾਂ ਲੰਘ ਚੁੱਕਾ ਹੈ ਪਰ ਇਸਦੀ ਚਰਚਾ ਅਜੇ ਤਕ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਧੋਨੀ ਅਚਾਨਕ ਲਏ ਗਏ ਆਪਣੇ ਇਸ ਫੈਸਲੇ ਦੇ ਬਾਰੇ ਅੱਜ ਚੁਪ ਰਿਹਾ ਤੇ ਇਸ ਬਾਰੇ ਵਿਚ ਪੁੱਛੇ ਗਏ ਸਵਾਲਾਂ ਨੂੰ ਟਾਲਦੇ ਰਹੇ।
ਧੋਨੀ ਨੇ ਤਿੰਨਾਂ ਸਵਰੂਪਾਂ ਵਿਚ ਕਪਤਾਨੀ ਤੋਂ ਥਕਾਨ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਵਿਰੁੱਧ ਤੀਜੇ ਬ੍ਰਿਸਬੇਨ ਟੈਸਟ ਤੋਂ ਬਾਅਦ ਬਿਨਾਂ ਕਿਸੇ ਪਹਿਲਾਂ ਤੋਂ ਸੂਚਨਾ ਦੇ ਅਚਾਨਕ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਧੋਨੀ ਦੇ ਇਸ ਫੈਸਲੇ ਤੋਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ, ਜਿਸ ਵਿਚ ਇਹ ਵੀ ਕਿਹਾ ਗਿਆ ਸੀ ਕਿ ਟੀਮ ਇੰਡੀਆ ਦੇ ਡਾਇਰੈਕਟਰ ਰਵੀ ਸ਼ਾਸਤਰੀ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਉਸਦੇ ਤਣਾਅਪੂਰਨ ਸੰਬੰਧ ਵੀ ਇਸ ਐਲਾਨ ਦਾ ਕਾਰਨ ਹੋ ਸਕਦੇ ਹਨ। ਕੋਹਲੀ ਨੂੰ ਬਾਅਦ ਵਿਚ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬੀ. ਸੀ. ਸੀ. ਆਈ. ਤੇ ਟੀਮ ਪ੍ਰਬੰਧਕਾਂ ਦੋਵਾਂ ਨੇ ਪੂਰੀ ਤਰ੍ਹਾਂ ਰੱਦ ਕੀਤਾ ਹੈ।
ਟੈਸਟ ਕਪਤਾਨੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਸਿੱਧੇ ਮੀਡੀਆ ਸਾਹਮਣੇ ਆਏ ਧੋਨੀ ਨੇ ਸੰਨਿਆਸ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਹਲਕੇ ਜਿਹੇ ਮੁਸਕਰਾਏ ਤੇ ਇਸ ਐਲਾਨ ਦੇ ਬਾਅਦ ਆਪਣਾ ਸਮਾਂ ਕਿਵੇਂ ਬਿਤਾਇਆ, ਇਸਦਾ ਕੁਝ ਹੀ ਸ਼ਬਦਾਂ ਵਿਚ ਜਵਾਬ ਦਿੱਤਾ।
ਉਨ੍ਹਾਂ ਇਸ ਬਾਰੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਵਿਚ ਸਿਰਫ ਇੰਨਾ ਹੀ ਕਿਹਾ, ''ਇਸ ਵਿਚਾਲੇ ਕੁਝ ਦਿਨ ਚੰਗੇ ਰਹੇ।''
ਤੇਂਦੁਲਕਰ ਨੇ ਸਰਿਤਾ ਦੇਵੀ ਨੂੰ ਆਪਣੀ ਜਰਸੀ ਕੀਤੀ ਭੇਟ
NEXT STORY