ਫਿਲੀਪੀਂਸ— ਈਸਾਈਆਂ ਦੇ ਸਰਵਉੱਚ ਧਾਰਮਿਕ ਗੁਰੂ ਪੋਪ ਫ੍ਰਾਂਸਿਸ ਨੇ ਪੈਰਿਸ ਸਥਿਤ ਇਕ ਪੱਤ੍ਰਿਕਾ ਚਾਰਲੀ ਏਬਦੋ 'ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ 'ਚ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਸੁਰੱਖਿਆ ਜ਼ਰੂਰੀ ਤਾਂ ਹੈ ਪਰ ਇਸ ਦੇ ਨਾਂ 'ਤੇ ਕਿਸੇ ਧਰਮ ਦਾ ਮਖੌਲ ਉਡਾਉਣਾ ਗਲਤ ਹੈ ਤੇ ਅਜਿਹਾ ਕਰਨ ਵਾਲਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਧਰਮ ਦਾ ਅਪਮਾਨ ਨਹੀਂ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਭੜਕਾ ਨਹੀਂ ਸਕਦੇ ਹਾਂ। ਤੁਸੀਂ ਕਿਸੇ ਦੇ ਧਰਮ ਨਾਲ ਖਿਲਵਾੜ ਨਹੀਂ ਕਰ ਸਕਦੇ ਹੋ।
ਬੋਕੋ ਹਰਮ ਨੇ ਗਰਭਵਤੀ ਔਰਤਾਂ ਨੂੰ ਵੀ ਨਹੀਂ ਬਖਸ਼ਿਆ, 5 ਕਿਲੋਮੀਟਰ ਤਕ ਖਿੱਲਰੀਆਂ ਹਨ ਲਾਸ਼ਾਂ
NEXT STORY