ਭਾਰਤੀ ਕ੍ਰਿਕਟ ਟੀਮ 1992 ਤੋਂ ਬਾਅਦ ਪਹਿਲੀ ਵਾਰ ਮਾਸਟਰ ਬਲਾਸਟਰ ਦੇ ਬਿਨਾਂ ਵਿਸ਼ਵ ਕੱਪ ਖੇਡਣ ਉਤਰੇਗੀ। 2013 'ਚ ਵਨਡੇ ਤੋਂ ਸੰਨਿਆਸ ਲੈਣ ਦੇ ਚੱਲਦੇ ਇਸ ਵਾਰ ਵਿਸ਼ਵ ਕੱਪ 'ਚ ਨਹੀਂ ਖੇਡਣਗੇ ਪਰ ਇਸ ਦੇ ਬਾਵਜੂਦ ਉਹ ਭਾਰਤੀ ਖਿਡਾਰੀਆਂ 'ਚ ਮੌਜੂਦ ਰਹਿਣਗੇ। ਇਹ ਸੰਯੋਗ ਹੀ ਹੈ ਕਿ ਸਚਿਨ ਤੇਂਦੂਲਕਰ ਦੇ ਨਾਂ ਦੇ ਅੰਗਰੇਜ਼ੀ 'ਚ 15 ਅੱਖਰ ਬਣਦੇ ਹਨ ਅਤੇ ਵਿਸ਼ਵ ਕੱਪ ਲਈ ਐਲਾਨੀ 15 ਮੈਂਬਰੀ ਟੀਮ 'ਚ ਸਚਿਨ ਦਾ ਨਾਂ ਲੁਕਿਆ ਹੋਇਆ ਹੈ।
ਦਰਅਸਲ ਇਕ ਕ੍ਰਿਕਟ ਵੈੱਬਸਾਈਟ ਵਲੋਂ ਫੇਸਬੁੱਕ ਪੇਜ 'ਤੇ ਤਸਵੀਰ ਪੋਸਟ ਕੀਤੀ ਗਈ ਹੈ ਜਿਸ 'ਚ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦੇ ਨਾਂ ਲਿਖੇ ਹਨ ਅਤੇ ਉਸ 'ਚ ਦੱਸਿਆ ਗਿਆ ਹੈ ਕਿਵੇਂ ਸਚਿਨ ਤੇਂਦੂਲਕਰ ਦਾ ਨਾਂ ਇਨ੍ਹਾਂ 'ਚ ਛੁਪਿਆ ਹੋਇਆ ਹੈ। ਇਸ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਵਿਸ਼ਵ ਕੱਪ 'ਚ ਭਾਰਤ ਵਿਰੁੱਧ ਇਤਿਹਾਸ ਬਦਲੇਗਾ ਪਾਕਿ: ਯੂਨਿਸ
NEXT STORY