ਕਰਾਚੀ- ਪਾਕਿਸਤਾਨ ਦੇ ਸੀਨੀਅਰ ਬੱਲੇਬਾਜ਼ ਯੂਨਿਸ ਖਾਨ ਦਾ ਮੰਨਣਾ ਹੈ ਕਿ ਇਸ ਸਾਲ ਵਨਡੇ ਵਿਸ਼ਵ ਕੱਪ 'ਚ ਉਸ ਦੇ ਦੇਸ਼ ਦੇ ਕ੍ਰਿਕਟਰਾਂ ਨੂੰ ਇਸ ਕ੍ਰਿਕਟ ਮਹਾਕੁੰਭ 'ਚ ਭਾਰਤ ਨੂੰ ਨਾ ਹਰਾ ਸਕਣ ਦੇ ਮਿੱਥਕ ਨੂੰ ਖ਼ਤਮ ਕਰਨ ਦਾ ਇਕ ਹੋਰ ਮੌਕਾ ਮਿਲੇਗਾ।
ਯੂਨਿਸ ਨੇ ਲਾਹੌਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਤਿਹਾਸ ਬਦਲਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਵਾਰ ਅਸੀਂ ਐਡੀਲੇਡ 'ਚ ਭਾਰਤ ਵਿਰੁੱਧ ਜਿੱਤ ਦਰਜ ਕਰਕੇ ਇਸ ਨੂੰ ਬਦਲ ਸਕਦੇ ਹਾਂ। ਪਾਕਿਸਤਾਨ ਨੇ ਵਿਸ਼ਵ ਕੱਪ 'ਚ ਅੱਜ ਤੱਕ ਕਦੇ ਭਾਰਤ ਨੂੰ ਨਹੀਂ ਹਰਾਇਆ ਹੈ।
ਯੂਨਿਸ ਨੇ ਕਿਹਾ ਕਿ ਉਹ ਵਿਸ਼ਵ ਕੱਪ 'ਚ ਵੀ ਆਪਣੀ ਵਧੀਆ ਫਾਰਮ ਜਾਰੀ ਰੱਖਣਾ ਚਾਹੇਗਾ। ਉਸ ਨੇ ਕਿਹਾ ਕਿ ਹੁਣੇ ਜਿਹੇ ਜਦੋਂ ਟੈਸਟ ਮੈਚਾਂ 'ਚ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਯੂਨਿਸ ਖ਼ਤਮ ਹੋ ਚੁੱਕਾ ਹੈ ਪਰ ਮੈਂ ਫਾਰਮ 'ਚ ਵਾਪਸੀ ਕੀਤੀ ਅਤੇ ਲਗਾਤਾਰ ਸੈਂਕੜੇ ਜੜ੍ਹੇ। ਮੇਰੀ ਇਹ ਫਾਰਮ ਵਿਸ਼ਵ ਕੱਪ 'ਚ ਵੀ ਜਾਰੀ ਰਹਿ ਸਕਦੀ ਹੈ।
ਧੋਨੀ ਨੇ ਸੰਨਿਆਸ ਨਾਲ ਜੁੜੇ ਸਵਾਲਾਂ ਨੂੰ ਟਾਲਿਆ
NEXT STORY