ਫਲੋਰੀਡਾ— ਕਹਿੰਦੇ ਹਨ ਕਿ ਕੋਈ ਵੀ ਮਨੁੱਖ ਜਨਮ ਤੋਂ ਹੀ ਅਪਰਾਧੀ ਨਹੀਂ ਹੁੰਦਾ। ਉਸ ਨੂੰ ਹਾਲਾਤ ਅਜਿਹਾ ਬਣਨ ਦੇ ਮਜ਼ਬੂਰ ਕਰਦੇ ਹਨ। ਖਤਰਨਾਕ ਤੋਂ ਖਤਰਨਾਕ ਅਪਰਾਧੀ ਪਹਿਲਾਂ ਇਕ ਮਨੁੱਖ ਹੁੰਦਾ ਹੈ ਤੇ ਕਈ ਵਾਰ ਉਸ ਦੀ ਇਹ ਮਨੁੱਖਤਾ ਝਲਕ ਵੀ ਪੈਂਦੀ ਹੈ। ਘਟਨਾ ਹੈ ਫਲੋਰੀਡਾ ਦੀ ਜੇਲ੍ਹ ਦੀ, ਜਿੱਥੇ ਇਕ ਗ੍ਰਿਫਤਾਰ ਕੀਤੇ ਗਏ ਅਪਰਾਧੀ ਨੇ ਇਕ ਪੁਲਸ ਵਾਲੇ ਦੀ ਜਾਨ ਬਚਾ ਲਈ।
ਜਮਾਲ ਰਟਲੈਜ ਨਾਂ ਦੇ ਇਸ ਲੜਕੇ ਨੂੰ ਪੁਲਸ ਨੇ ਚੋਰੀ ਤੇ ਹੇਰਾਫੇਰੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ। ਉਸ ਨੂੰ ਗ੍ਰਿਫਤਾਰ ਕਰਨ ਵਾਲੇ ਪੁਲਸ ਅਫਸਰ ਫਰੈਂਕਲਿਨ ਨੇ ਉਸ ਨੂੰ ਹਥਕੜੀ ਪਹਿਨਾ ਕੇ ਕੁਰਸੀ 'ਤੇ ਬਿਠਾਇਆ ਤੇ ਆਪ ਉਸ ਦੇ ਪੇਪਰ ਵਰਕ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਆਪਣੀ ਕੁਰਸੀ ਤੋਂ ਜ਼ਮੀਨ 'ਤੇ ਡਿੱਗ ਗਏ। ਜਮਾਲ ਨੂੰ ਸਮਝ ਨਹੀਂ ਆਇਆ ਉਹ ਕੀ ਕਰੇ। ਕੈਬਿਨ ਵਿਚ ਕੋਈ ਹੋਰ ਨਹੀਂ ਸੀ ਅਤੇ ਉਸ ਦਾ ਦਰਵਾਜ਼ਾ ਬੰਦ ਸੀ। ਜਮਾਲ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਲੱਤਾਂ ਮਾਰ ਕੇ ਕੈਬਿਨ ਦਾ ਸਕਿਓਰਿਟੀ ਦਰਵਾਜ਼ਾ ਖੜਕਾਇਆ, ਜਿਸ ਦੀ ਆਵਾਜ਼ ਸੁਣ ਕੇ ਦੂਜੇ ਪੁਲਸ ਅਫਸਰ ਤੁਰੰਤ ਕੈਬਿਨ ਵਿਚ ਆ ਗਏ ਤੇ ਜਮਾਲ ਨੇ ਸਾਰੀ ਘਟਨਾ ਉਨ੍ਹਾਂ ਨੂੰ ਦੱਸੀ। ਤੁਰੰਤ ਇਲਾਜ ਮਿਲਣ ਕਾਰਨ ਪੁਲਸ ਵਾਲੇ ਦੀ ਜਾਨ ਬਚ ਗਈ ਤੇ ਇਸ ਮੌਕੇ ਨਾਲ ਕਿਸੇ ਅਪਰਾਧੀ ਦੀ ਇਨਸਾਨੀਅਤ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਨੇ ਜਮਾਲ ਦੀ ਕਾਫੀ ਤਾਰੀਫ ਕੀਤੀ ਅਤੇ ਕਿਹਾ ਕਿ ਉਸ ਨੂੰ ਉਸ ਦੇ ਗੁਨਾਹਾਂ ਲਈ ਮੁਆਫ ਕਰਕੇ ਨਵੀਂ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਜਾਵੇ।
'ਅਮਰੀਕਾ 'ਚ ਆਏ ਹਾਂ, ਅਮਰੀਕਾ ਦੇ ਜਾਏ ਹਾਂ, ਭਾਰਤੀ ਨਹੀਂ ਹਾਂ'
NEXT STORY