ਨਵੀਂ ਦਿੱਲੀ— 26 ਜਨਵਰੀ ਗਣਤੰਤਰ ਦਿਵਸ ਸਮਾਗਮ ਵਿਚ ਸੁਰੱਖਿਆ ਵਿਵਸਥਾ ਦੀਆਂ ਸਾਰੀਆਂ ਕਵਾਇਦਾਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਵਾਗਤ ਦੀਆਂ ਤਿਆਰੀਆਂ ਹੋਰ ਵੀ ਤੇਜ਼ ਹੋ ਗਈਆਂ ਹਨ। ਇਸ ਸਮਾਗਮ ਵਿਚ ਓਬਾਮਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣ ਜਾ ਰਹੇ ਹਨ। ਓਬਾਮਾ ਦੇ ਸੁਰੱਖਿਆ ਕਾਰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚਾਰ ਦਿਨ ਦਿੱਲੀ ਬੰਦ ਦਾ ਸੱਦਾ ਦਿੱਤਾ ਹੈ, ਜਿਸ ਦੇ ਕਾਰਨ 23 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਰਾਜਮਾਰਗਾਂ ਅਤੇ ਦਫਤਰਾਂ ਨੂੰ ਬੰਦ ਰੱਖਿਆ ਜਾਵੇਗਾ। ਓਬਾਮਾ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਲ ਅਮਰੀਕੀ ਸੁਰੱਖਿਆ ਬਲ ਵੀ ਹੋਣਗੇ।
ਭਾਰਤ ਵਿਚ ਓਬਾਮਾ ਦੀ ਸੁਰੱਖਿਆ ਲਈ ਜਿੱਥੇ ਖਾਸ ਇੰਤਜ਼ਾਮ ਕੀਤੇ ਗਏ ਹਨ, ਉੱਥੇ ਉਨ੍ਹਾਂ ਦੇ ਖਾਣ ਲਈ ਖਾਸ ਪਕਵਾਨ ਬਣਾਏ ਜਾਣਗੇ, ਜਿਨ੍ਹਾਂ ਵਿਚ ਮਨਾਲੀ ਦੀ ਟ੍ਰਾਊਟ ਫਿਸ਼ ਖਾਸ ਹੈ। ਇਸ ਲਈ ਦਿੱਲੀ ਦੇ ਪੰਜ ਤਾਰਾ ਹੋਟਲ ਮੌਰਿਆ ਸ਼ੇਰੇਟਨ ਨੂੰ ਆਰਡਰ ਦਿੱਤਾ ਗਿਆ ਹੈ। ਹੋਟਲ ਵਿਚ ਓਬਾਮਾ ਦੇ ਬੁਲਟ ਪਰੂਫ ਕਮਰੇ ਦੇ ਨਾਲ ਹੀ ਇਕ ਲੈਬ ਵੀ ਤਿਆਰ ਕੀਤੀ ਗਈ ਹੈ, ਜਿੱਥੇ ਹਰੇਕ ਡਿੱਸ਼ ਨੂੰ ਪਰੋਸਣ ਤੋਂ ਪਹਿਲਾਂ ਟੈਸਟ ਕੀਤਾ ਜਾਵੇਗਾ।
ਟ੍ਰਾਊਟ ਫਿਸ਼ ਦੀ ਖਾਸੀਅਤ ਹੈ ਕਿ ਇਹ ਠੰਡੇ ਪਾਣੀ ਵਿਚ ਪਲਣ ਵਾਲੀ ਵਿਦੇਸ਼ੀ ਮੱਛੀ ਹੈ। ਟ੍ਰਾਊਟ ਮੱਛੀ ਬਿਆਸ ਨਦੀ ਦੇ ਸਾਫ ਅਤੇ ਮਿੱਠੇ ਪਾਣੀ ਵਿਚ ਪਾਲੀ ਜਾਂਦੀ ਹੈ, ਜਿਸ ਕਾਰਨ ਇਸ ਦਾ ਸਵਾਦ ਹੋਰ ਮੱਛੀਆਂ ਨਾਲੋਂ ਵੱਖ ਹੁੰਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਪਸੰਦੀਦਾ ਡਿਸ਼ ਵੀ ਟ੍ਰਾਊਟ ਫਿਸ਼ ਹੀ ਰਹੀ ਹੈ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੀ ਇਸ ਦਾ ਸਵਾਦ ਚੱਖ ਚੁੱਕੇ ਹਨ। ਅਭਿਨੇਤਾ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਇਸ ਦੇ ਦੀਵਾਨੇ ਹਨ।
ਮਰਦੇ ਪੁਲਸ ਵਾਲੇ ਨੂੰ ਗ੍ਰਿਫਤਾਰ ਚੋਰ ਨੇ ਬਚਾਇਆ (ਵੀਡੀਓ)
NEXT STORY