ਨਵੀਂ ਦਿੱਲੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਨੇਤਾ ਅਮਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਪੱਤਰਕਾਰ ਨੂੰ ਲੈ ਕੇ ਸੁਨੰਦਾ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪਤੀ ਸ਼ਸ਼ੀ ਥਰੂਰ ਦਰਮਿਆਨ ਉਨ੍ਹਾਂ ਦੇ ਸਾਹਮਣੇ ਜ਼ਬਰਦਸਤ ਲੜਾਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸੁਨੰਦਾ ਆਈ. ਪੀ. ਐੱਲ. 'ਚ ਥਰੂਰ ਦੀ ਭੂਮਿਕਾ ਨੂੰ ਲੈ ਕੇ ਬਹੁਤ ਨਾਰਾਜ਼ ਸੀ। ਉਨ੍ਹਾਂ ਨੇ ਕਿਹਾ ਕਿ ਸੁਨੰਦਾ ਨੇ ਉਨ੍ਹਾਂ ਦੇ ਸਾਹਮਣੇ ਚੀਕਦੇ ਹੋਏ ਕਿਹਾ ਕਿ ਮੈਂ ਇਸ ਆਦਮੀ ਦੇ ਆਈ. ਪੀ. ਐੱਲ. ਦੇ ਗਲਤ ਕੰਮ ਨੂੰ ਆਪਣੇ ਸਿਰ 'ਤੇ ਲੈ ਕੇ ਉਸ ਨੂੰ ਬਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨਾਲ ਸ਼ਸ਼ੀ ਥਰੂਰ ਦੀ ਦੁਬਈ 'ਚ ਹੋਈ ਮੁਲਾਕਾਤ ਨੂੰ ਲੈ ਕੇ ਵੀ ਉਨ੍ਹਾਂ ਦੋਹਾਂ ਦਰਮਿਆਨ ਜੰਮ ਕੇ ਲੜਾਈ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿ ਦਿੱਲੀ ਪੁਲਸ 1-2 ਦਿਨ 'ਚ ਸੰਸਦ ਮੈਂਬਰ ਸ਼ਸ਼ੀ ਥਰੂਰ ਤੋਂ ਪੁੱਛ-ਗਿੱਛ ਕਰੇਗੀ। ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਦੀ ਤਿਆਰੀ ਪੂਰੀ ਕਰ ਚੁੱਕੀ ਹੈ। ਦੂਜੇ ਪਾਸੇ ਥਰੂਰ ਨੇ ਇਸ ਮਾਮਲੇ ਨੂੰ ਮੀਡੀਆ ਟ੍ਰਾਇਲ ਦੱਸਿਆ ਹੈ। ਪੁਲਸ ਕਮਿਸ਼ਨਰ ਬੀ. ਐੱਸ. ਬੱਸੀ ਨੇ ਪੁਲਸ ਹੈੱਡ ਕੁਆਰਟਰ 'ਚ ਦੱਸਿਆ ਕਿ ਸੁਨੰਦਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) 1-2 ਦਿਨ 'ਚ ਥਰੂਰ ਤੋਂ ਪੁੱਛ-ਗਿੱਛ ਕਰੇਗੀ। ਪੁਲਸ ਨੇ ਦੱਸਿਆ ਕਿ ਥਰੂਰ ਤੋਂ ਪੁੱਛ-ਗਿੱਛ ਲਈ ਐੱਸ. ਆਈ. ਟੀ. 2 ਹਫਤੇ 'ਚ ਤਿਆਰੀ ਕਰ ਰਹੀ ਹੈ। ਥਰੂਰ ਤੋਂ ਸਵਾਲ-ਜਵਾਬ ਕਰਨ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਦੇ ਨੌਕਰਾਂ ਨਾਰਾਇਣ ਸਿੰਘ ਅਤੇ ਬਜਰੰਗੀ, ਪ੍ਰਾਈਵੇਟ ਸੈਕੇਟਰੀ ਅਭਿਨਵ ਕੁਮਾਰ, ਫੈਮਿਲੀ ਫਰੇਂਡ ਸੰਜੇ ਦੀਵਾਨ, ਡਾਕਟਰ ਰਜਤ ਮੋਹਨ ਅਤੇ ਹੋਟਲਾਂ ਦੇ ਕਰਮਚਾਰੀਆਂ ਤੋਂ ਪੁੱਛ-ਗਿੱਛ ਕੀਤੀ ਹੈ।
ਓਬਾਮਾ ਮਹਿਮਾਨ, ਪਰੋਸਿਆ ਜਾਵੇਗਾ ਮਨਾਲੀ ਦਾ ਇਹ ਖਾਸ ਪਕਵਾਨ... (ਦੇਖੋ ਤਸਵੀਰਾਂ)
NEXT STORY