ਨਵੀਂ ਦਿੱਲੀ- ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਉਡੀਕ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਕਦੋਂ ਭਾਰਤੀ ਜਨਤਾ ਪਾਰਟੀ ਭਾਜਪਾ 'ਚ ਸ਼ਾਮਲ ਹੋਣਗੇ। ਸ਼੍ਰੀ ਲਵਲੀ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ 'ਚ ਪਾਰਟੀ ਦੇ ਸੀਨੀਅਰ ਨੇਤਾ ਹਾਰੂਨ ਯੁਸੂਫ ਨਾਲ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨਾਲ 10 ਜਨਪਥ ਜਾ ਕੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਕੇਜਰੀਵਾਲ ਦੀ ਸਾਬਕਾ ਸਹਿਯੋਗੀ ਕਿਰਨ ਬੇਦੀ ਅਤੇ ਸ਼ਾਜ਼ੀਆ ਇਲਮੀ ਭਾਜਪਾ 'ਚ ਸਾਮਲ ਹੋ ਗਈ ਹੈ। ਸ਼੍ਰੀ ਲਵਲੀ ਨੇ ਕਿਹਾ ਕਿ ਉਹ ਤਾਂ ਲਗਾਤਾਰ ਕਹਿੰਦੇ ਆ ਰਹੇ ਹਨ ਕਿ 'ਆਪ' ਭਾਜਪਾ ਦੀ ਵੀ ਟੀਮ ਹੈ।
ਉਨ੍ਹਾਂ ਨੇ ਕਿਹਾ,''ਮੈਂ ਇਸ ਗੱਲ ਦੀ ਉਡੀਕ ਕਰ ਰਿਹਾ ਹਾਂ ਕਿ ਕੇਜਰੀਵਾਲ ਕਦੋਂ ਭਾਜਪਾ 'ਚ ਸ਼ਾਮਲ ਹੋਣਗੇ।'' ਗਾਂਧੀਨਗਰ ਵਿਧਾਨ ਸਭਾ ਤੋਂ ਚੋਣਾਂ ਲੜਨ ਬਾਰੇ ਪੁੱਛੇ ਜਾਣ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ,''ਅਜੇ ਤੱਕ ਤਾਂ ਮੈਂ ਆਪਣੇ ਪੁਰਾਣੇ ਵਿਧਾਨ ਸਭਾ ਖੇਤਰ ਤੋਂ ਹੀ ਕਾਂਗਰਸ ਦਾ ਉਮੀਦਵਾਰ ਹਾਂ ਅਤੇ ਚੋਣਾਂ ਲੜ ਰਿਹਾ ਹਾਂ।'' ਮੀਡੀਆ 'ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਚੋਣ ਪ੍ਰਚਾਰ 'ਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦੇਖਦੇ ਹੋਏ ਸ਼੍ਰੀ ਲਵਲੀ ਨੂੰ ਚੋਣਾਂ ਨਾ ਲੜਾਇਆ ਜਾਵੇ।
ਗੈਸ ਸਬਸਿਡੀ ਉਪਭੋਗਤਾਵਾਂ ਨੂੰ ਝੱਟਕਾ ਦੇ ਸਕਦੀ ਹੈ ਇਹ ਖਬਰ!
NEXT STORY