ਭੋਪਾਲ- ਰਸੋਈ ਗੈਸ ਸਬਸਿਡੀ ਉਪਭੋਗਤਾਵਾਂ ਨੂੰ ਮਹਿੰਗੀ ਪੈ ਸਕਦੀ ਹੈ। ਪੈਟਰੋਲੀਅਮ ਮੰਤਰਾਲੇ ਨੇ ਕੇਂਦਰ ਸਰਕਾਰ ਨੂੰ ਪੱਤਰ ਲਿੱਖਿਆ ਹੈ ਕਿ ਰਸੋਈ ਗੈਸ ਸਬਸਿਡੀ ਨੂੰ ਉਪਭੋਗਤਾਵਾਂ ਦੀ ਆਮਦਨ 'ਚ ਸ਼ਾਮਲ ਕੀਤਾ ਜਾਵੇ। ਪ੍ਰਸਤਾਵ ਨੂੰ ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ ਵਿੱਤੀ ਸਾਲ ਤੋਂ ਇਨਕਮ ਟੈਕਸ ਸਲੈਬ ਦੇ ਹਿਸਾਬ ਨਾਲ ਸਬਸਿਡੀ 'ਤੇ ਟੈਕਸ ਦੇਣਾ ਪੈ ਸਕਦਾ ਹੈ।
ਇਸ ਕਵਾਇਦ ਦਾ ਟੀਚਾ ਹੈ ਕਿ ਸਬਸਿਡੀ ਸਿਰਫ ਜ਼ਰੂਰਤਮੰਦ ਉਪਭੋਗਤਾਵਾਂ ਨੂੰ ਹੀ ਮਿਲੇ। ਇਸ ਦੇ ਲਈ ਸਰਕਾਰ ਨੇ ਕੁਝ ਸਮਾਂ ਪਹਿਲਾਂ ਸਵੈਇਛੁੱਕ ਸਬਸਿਡੀ ਛੱਡਣ ਲਈ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਸੀ ਪਰ 6 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਸਿਰਫ 9000 ਲੋਕਾਂ ਨੇ ਹੀ ਸਬਸਿਡੀ ਛੱਡੀ ਹੈ। ਇਸ ਲਈ ਹੁਣ ਪੈਟਰੋਲੀਅਮ ਮੰਤਰਾਲੇ ਚਾਹੁੰਦਾ ਹੈ ਕਿ ਇਨਕਮ ਟੈਕਸ ਕਰਤਾ ਭਲੇ ਗੈਸ ਸਬਸਿਡੀ ਨਾ ਛੱਡੇ ਪਰ ਇਸ ਨੂੰ ਆਮਦਨ ਮੰਨਦੇ ਹੋਏ ਟੈਕਸ ਜ਼ਰੂਰ ਦੇਣ।
ਉਥੇ ਪੈਟਰੋਲੀਅਮ ਮੰਤਰਾਲੇ ਨੇ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਭੇਜ ਦਿੱਤਾ ਹੈ। ਇਸ ਦਾ ਉਦੇਸ਼ ਟੈਕਸ ਲੇਣਾ ਨਹੀਂ ਹੈ। ਇਸ ਨਾਲ ਇਹ ਵੀ ਸਾਫ ਹੋ ਜਾਵੇਗਾ ਕਿ ਸੰਪਨ ਹੋਣ ਦੇ ਬਾਅਦ ਵੀ ਕਿੰਨੇ ਲੋਕ ਸਬਸਿਡੀ ਲੈ ਰਹੇ ਹਨ। ਮੰਤਰਾਲੇ ਦਾ ਮੰਨਣਾ ਹੈ ਕਿ ਰਸੂਖਦਾਰ ਲੋਕ ਇਨਕਮ ਵਿਵਰਣ 'ਚ ਇਸ ਦੀ ਜਾਣਕਾਰੀ ਦੇਣ ਤੋਂ ਬਚਣ ਲਈ ਸਬਸਿਡੀ ਲੈਣਾ ਬੰਦ ਕਰ ਦੇਣਗੇ।
ਪ੍ਰੇਮੀ ਜੋੜੇ ਦੀ ਸ਼ਰੇਆਮ ਕੀਤੀ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ
NEXT STORY