ਨਵੀਂ ਦਿੱਲੀ- ਭਾਜਪਾ ਪਾਰਟੀ ਵਿਚ ਵੀਰਵਾਰ ਨੂੰ ਸ਼ਾਮਲ ਹੋਈ ਕਿਰਨ ਬੇਦੀ ਦਾ ਕਹਿਣਾ ਹੈ ਕਿ ਉਹ 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜਨ ਲਈ ਤਿਆਰ ਹੈ ਅਤੇ ਜੇਕਰ ਉਹ ਹਾਰ ਵੀ ਜਾਂਦੀ ਹੈ ਤਾਂ ਕੋਈ ਪਰਵਾਹ ਨਹੀਂ ਹੈ।
ਬੇਦੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੇ ਇਕ ਮਜ਼ਬੂਤ ਦਾਅਵੇਦਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਦੇਸ਼ ਵਿਚ ਭਾਰਤੀ ਪੁਲਸ ਸੇਵਾ ਦੀ ਪਹਿਲੀ ਮਹਿਲਾ ਅਧਿਕਾਰੀ ਹੋਣ ਦਾ ਸਿਹਰਾ ਪਾਉਣ ਵਾਲੀ ਬੇਦੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਹੀ ਇਹ ਅਟਕਲਾਂ ਜ਼ੋਰਾਂ 'ਤੇ ਹਨ ਕਿ ਉਨ੍ਹਾਂ ਨੇ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਵਿਰੁੱਧ ਉਤਾਰਿਆ ਜਾ ਸਕਦਾ ਹੈ। ਬੇਦੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਾਰਟੀ ਨੂੰ ਤੈਅ ਕਰਨਾ ਹੈ ਕਿ ਮੈਂ ਕਿੱਥੋਂ ਚੋਣ ਲੜਾ। ਪਾਰਟੀ ਜਿੱਥੋਂ ਕਹੇਗੀ, ਉੱਥੋਂ ਚੋਣ ਲੜਾਂਗੀ। ਇਸ ਬਾਰੇ ਫੈਸਲਾ ਪਾਰਟੀ ਨੂੰ ਹੀ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵਿਰੁੱਧ ਮੈਂ ਨਵੀਂ ਦਿੱਲੀ ਤੋਂ ਚੋਣ ਲੜਨ ਲਈ ਤਿਆਰ ਹਾਂ। ਜੇਕਰ ਹਾਰ ਵੀ ਜਾਂਦੀ ਹਾਂ ਤਾਂ ਇਸ ਗੱਲ ਦੀ ਚਿੰਤਾ ਨਹੀਂ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਵਿਕਾਸ ਲਈ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਹੈ। ਮੁੱਖ ਮੰਤਰੀ ਬਾਰੇ ਪੁੱਛੇ ਜਾਣ 'ਤੇ ਬੇਦੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਭਾਜਪਾ ਨੇ ਕੇਜਰੀਵਾਲ ਨੂੰ ਦਿੱਤਾ ਇਕ ਹੋਰ ਝਟਕਾ
NEXT STORY