ਮੁਜ਼ੱਫਰਨਗਰ- ਨਾਬਾਲਗ ਨਾਲ ਬਲਾਤਕਾਰ ਮਾਮਲੇ 'ਚ ਜੋਧਪੁਰ ਦੀ ਜੇਲ 'ਚ ਬੰਦ ਆਸਾ ਰਾਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉੱਥੇ ਹੀ ਆਸਾ ਰਾਮ ਦੇ ਰਸੋਈਏ ਦੀ ਮੌਤ ਨੇ ਵੀ ਆਸਾ ਰਾਮ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਖਿਲ ਦੀ ਮੌਤ ਤੋਂ ਬਾਅਦ ਕੋਰਟ 'ਚ ਪਹਿਲਾਂ ਤੋਂ ਦਰਜ ਉਸ ਦੇ 164 ਦੇ ਬਿਆਨ ਹੁਣ ਆਸਾ ਰਾਮ ਦੇ ਖਿਲਾਫ ਕਾਫੀ ਅਹਿਮ ਸਾਬਿਤ ਹੋਣਗੇ। ਮੁਹੱਲਾ ਅਬੂਪੁਰਾ ਅਤੇ ਹਾਲ 'ਚ ਜਾਨਸਠ ਰੋਡ ਸਥਿਤ ਗੀਤਾ ਐਨਕਲੇਵ ਵਾਸੀ ਅਖਿਲ ਗੁਪਤਾ ਕਰੀਬ 11 ਸਾਲਾਂ ਤੱਕ ਆਸਾ ਰਾਮ ਬਾਪੂ ਦਾ ਨਜ਼ਦੀਕੀ ਸਹਿਯੋਗੀ ਅਤੇ ਆਸ਼ਰਮ ਦਾ ਰਸੋਈਆ ਰਿਹਾ ਸੀ। ਕਰੀਬ ਡੇਢ ਸਾਲ ਪਹਿਲਾਂ ਸੂਰਤ ਦੀਆਂ 2 ਭੈਣਾਂ ਨਾਲ ਬਲਾਤਕਾਰ ਦੇ ਦੋਸ਼ਾਂ 'ਚ ਫੱਸੇ ਆਸਾ ਰਾਮ ਬਾਪੂ ਦੇ ਕਰੀਬੀ ਰਹੇ ਅਖਿਲ ਗੁਪਤਾ ਨੂੰ ਅਹਿਮਦਾਬਾਦ ਪੁਲਸ ਲੈ ਗਈ ਸੀ, ਜਿੱਥੇ ਉਹ ਸਰਕਾਰੀ ਗਵਾਹ ਬਣ ਗਿਆ ਸੀ।
ਸੂਤਰਾਂ ਅਨੁਸਾਰ ਉਸੇ ਸਮੇਂ ਅਹਿਮਦਾਬਾਦ ਪੁਲਸ ਨੇ ਅਖਿਲ ਗੁਪਤਾ ਦੇ 164 ਦੇ ਬਿਆਨ ਕੋਰਟ 'ਚ ਦਰਜ ਕਰਵਾ ਦਿੱਤੇ ਸਨ, ਜਿਸ 'ਚ ਉਸ ਨੇ ਬਲਾਤਕਾਰ ਪੀੜਤ ਭੈਣਾਂ ਨੂੰ ਆਸ਼ਰਮ ਦੇ ਕਮਰੇ 'ਚ ਜਾਂਦੇ ਦੇਖਣ ਦੀ ਜਾਣਕਾਰੀ ਦਿੱਤੀ ਸੀ। ਐਤਵਾਰ ਨੂੰ ਅਖਿਲ ਗੁਪਤਾ ਦੀ ਜਨਸਠ ਰੋਡ 'ਤੇ ਮਹਾਲਕਸ਼ਮੀ ਐਨਕਲੇਵ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲਕਾਂਡ ਦੇ ਪਿੱਛੇ ਹੁਣ ਤੱਕ ਆਸਾ ਰਾਮ ਬਾਪੂ ਦੇ ਖਿਲਾਫ ਅਖਿਲ ਦੇ ਸਰਕਾਰੀ ਗਵਾਹ ਬਣਨ ਨੂੰ ਹੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪੁਲਸ ਵੀ ਆਪਣੀ ਜਾਂਚ ਨੂੰ ਆਸਾ ਰਾਮ ਬਾਪੂ ਮਾਮਲੇ ਦੇ ਆਲੇ-ਦੁਆਲੇ ਹੀ ਕੇਂਦਰਿਤ ਕੀਤੇ ਹੋਏ ਹੈ। ਹਾਲਾਂਕਿ ਕਾਨੂੰਨੀ ਮਾਹਰਾਂ ਅਨੁਸਾਰ ਤਾਂ ਅਖਿਲ ਦੀ ਮੌਤ ਨਾਲ ਆਸਾ ਰਾਮ ਬਾਪੂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੈ, ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੀ ਹੋਇਆ ਹੈ। ਸੀਨੀਅਰ ਐਡਵੋਕੇਟ ਕਦਮ ਸਿੰਘ ਨੇ ਦੱਸਿਆ ਕਿ ਅਹਿਮਦਾਬਾਦ ਪੁਲਸ ਪਹਿਲਾਂ ਹੀ ਅਖਿਲ ਗੁਪਤਾ ਦੇ ਕਰੋਟ 'ਚ 164 ਦੇ ਬਿਆਨ ਦਰਜ ਕਰਵਾ ਚੁੱਕੀ ਹੈ। ਅਜਿਹੇ 'ਚ ਅਖਿਲ ਦੀ ਮੌਤ ਤੋਂ ਬਾਅਦ ਉਸ ਦੇ ਆਸਾ ਰਾਮ ਦੇ ਖਿਲਾਫ ਦਿੱਤੇ ਗਏ ਉਨ੍ਹਾਂ ਦੇ ਬਿਆਨਾਂ ਨੂੰ ਸਜ਼ਾ ਦਾ ਆਧਾਰ ਬਣਾਏਗੀ। ਇਸ ਕਾਰਨ ਆਸਾ ਰਾਮ ਨੂੰ ਅਖਿਲ ਦੀ ਮੌਤ ਨਾਲ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲਣ ਵਾਲੀ। ਉਲਟਾ ਬਲਾਤਕਾਰ ਪੀੜਤਾਵਾਂ ਦੇ ਬਿਆਨ ਦੇ ਨਾਲ ਹੀ ਅਖਿਲ ਦੇ ਪਹਿਲਾਂ ਤੋਂ ਦਰਜ ਹੋ ਚੁੱਕੇ ਬਿਆਨ ਮਹੱਤਵਪੂਰਨ ਸਬੂਤ ਮੰਨੇ ਜਾਣਗੇ।
ਐਮ. ਐਸ. ਜੀ. ਨੂੰ ਲੈ ਕੇ ਹੰਗਾਮਾ, ਗੁੜਗਾਓਂ 'ਚ ਵਿਰੋਧ ਪ੍ਰਦਰਸ਼ਨ
NEXT STORY