ਸੈਨ ਫਰਾਂਸਿਸਕੋ- ਹਾਈ ਐਂਡ ਮੋਬਾਈਲ ਫੋਨ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਅਤੇ ਮਨਪਸੰਦ ਸਰਚ ਇੰਜਨ ਗੂਗਲ ਸਮੇਤ 4 ਕੰਪਨੀਆਂ 'ਚ ਤਕਨੀਕੀ ਕਰਮਚਾਰੀਆਂ ਦੇ ਇਕ ਮੁਕਦਮੇ ਨੂੰ ਸੁਲਝਾਉਣ ਦੇ ਉਦੇਸ਼ ਨਾਲ 42.5 ਕਰੋੜ ਡਾਲਰ ਦੇ ਭੁਗਤਾਨ 'ਤੇ ਸਹਿਮਤ ਹੋ ਗਈਆਂ ਹਨ।
ਅਦਾਲਤ 'ਚ ਦਰਜ ਰਿੱਟ 'ਚ ਕਰਮਚਾਰੀਆਂ ਨੇ 2011 'ਚ ਐਪਲ, ਗੂਗਲ, ਇੰਟੇਲ ਕਾਰਪ ਅਤੇ ਏਡੋਬ ਸਿਸਟਮਸ ਦੇ ਖਿਲਾਫ ਨੌਕਰੀਆਂ 'ਚ ਸਥਾਨ ਤਬਦੀਲੀ ਦੇ ਬਦਲ ਨੂੰ ਘੱਟ ਕਰਨ ਅਤੇ ਤਨਖਾਹ ਦੇ ਪੱਧਰ ਨੂੰ ਸਥਿਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਦਾਲਤ ਨੇ ਪਿੱਛਲੇ ਸਾਲ ਸਮਝੌਤੇ ਦੀ ਰਾਸ਼ੀ ਬਹੁਤ ਘੱਟ ਹੋਣ ਕਾਰਨ ਇਸ ਨੂੰ ਖਾਰਿਜ ਕਰ ਦਿੱਤਾ ਸੀ। ਇਹ ਸਮਝੌਤਾ ਪਹਿਲਾਂ ਦੀ ਤੈਅ ਰਾਸ਼ੀ ਤੋਂ 9.05 ਕਰੋੜ ਡਾਲਰ ਜ਼ਿਆਦਾ 'ਤੇ ਤੈਅ ਹੋਇਆ ਹੈ।
ਫੇਸਬੁੱਕ ਨਿਊ ਟ੍ਰੈਂਡ, ਲਗਾਓ ਪੁਰਾਣੀ ਪ੍ਰੋਫਾਈਲ ਫੋਟੋ ਤੇ ਕੋਰ ਨਾਮੀਨੇਟ
NEXT STORY