ਨਵੀਂ ਦਿੱਲੀ- ਫੇਸਬੁੱਕ ਦੀ ਦੁਨੀਆ 'ਚ ਕਦੇ ਵੀ ਕੁਝ ਵੀ ਹੋ ਸਕਦਾ ਹੈ। ਫੇਸਬੁੱਕ ਆਪਣੇ ਯੂਜ਼ਰਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਹੈ ਅਤੇ ਲੋਕ ਵੀ ਇਸ ਫੀਚਰ ਨੂੰ ਹਥੋਂ ਹੱਥੀ ਲੈਂਦੇ ਹਨ। ਇਸ ਲੜੀ 'ਚ ਫੇਸਬੁੱਕ ਹੁਣ ਇਕ ਨਵਾਂ ਫੀਚਰ ਲੈ ਕੇ ਆਇਆ ਹੈ, ਜਿਸ ਦੇ ਤਹਿਤ ਤੁਸੀਂ ਫੇਸਬੁੱਕ 'ਤੇ ਆਪਣੀ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਸਕਦੇ ਹੋ।
ਜੀ ਹਾਂ ਇਨ੍ਹੀਂ ਦਿਨੀਂ ਫੇਸਬੁੱਕ 'ਤੇ ਇਕ ਟ੍ਰੈਂਡ ਚੱਲ ਰਿਹਾ ਹੈ। ਇਸ ਟ੍ਰੈਂਡ ਅਨੁਸਾਰ ਤੁਹਾਨੂੰ ਆਪਣੀ ਪਹਿਲੀ ਫੇਸਬੁੱਕ ਪ੍ਰੋਫਾਈਲ ਫੋਟੋ ਦੁਬਾਰਾ ਤੋਂ ਲਗਾਉਣੀ ਹੋਵੇਗੀ ਅਤੇ ਇਸ ਤਰ੍ਹਾਂ ਕਰਨ ਦੇ ਬਾਅਦ ਆਪਣੇ ਕਿਸੀ ਵੀ 3 ਦੋਸਤਾਂ ਨੂੰ ਇਸ ਤਰ੍ਹਾਂ ਕਰਨ ਲਈ ਨਾਮੀਨੇਟ ਕਰਨਾ ਹੋਵੇਗਾ। ਦੱਸ ਦਈਏ ਕਿ ਫੇਸਬੁੱਕ 'ਤੇ ਇਕ ਸ਼ਖਸ ਨੇ ਇਸ ਟ੍ਰੈਂਡ ਨੂੰ ਸ਼ੁਰੂ ਕੀਤਾ ਸੀ, ਜੋ ਹੌਲੀ-ਹੌਲੀ ਟ੍ਰੈਂਡ ਬਣ ਰਿਹਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਸਾਲ 4 ਫਰਵਰੀ ਨੂੰ ਫੇਸਬੁੱਕ ਆਪਣੀ 11ਵੀਂ ਵ੍ਹਰੇਗੰਢ ਮਨਾਏਗਾ।
ਇਸ ਲਈ ਲੋਕ ਆਪਣੀ ਪੁਰਾਣੀ ਫੋਟੋ ਸ਼ੇਅਰ ਕਰ ਰਹੇ ਹਨ। ਟਵਿੱਟਰ 'ਤੇ ਵੀ First Profile Picture ਟਰਮ ਦੇ ਨਾਲ ਕਈ ਟਵੀਟ ਦੇਖਣ ਨੂੰ ਮਿਲ ਰਹੇ ਹਨ। ਲੋਕ ਵੀ ਇਸ ਟ੍ਰੈਂਡ ਦੇ ਜ਼ਰੀਏ ਆਪਣੇ ਦੋਸਤਾਂ ਨੂੰ ਸ਼ਰਮਿੰਦਾ ਕਰਨ ਦਾ ਮਜ਼ਾ ਉਠਾ ਰਹੇ ਹਨ। ਹਾਲਾਂਕਿ ਫੇਸਬੁੱਕ ਨੇ ਇਸ ਟ੍ਰੈਂਡ 'ਤੇ ਕੋਈ ਅਧਿਕਾਰਕ ਟਿਪਣੀ ਨਹੀਂ ਕੀਤੀ ਹੈ।
ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਜਾਣੋ ਨਵੀਆਂ ਕੀਮਤਾਂ (ਵੀਡੀਓ)
NEXT STORY