ਨਵੀਂ ਦਿੱਲੀ- ਵੋਡਾਫੋਨ ਨੇ ਉਨ੍ਹਾਂ ਲੋਕਾਂ ਲਈ ਈ.ਐਮ.ਆਈ. 'ਤੇ ਟੈਰੀਫ ਪਲਾਨ ਦੀ ਪੇਸ਼ਕੇਸ਼ ਕੀਤੀ ਹੈ ਜੋ ਆਈਫੋਨ 6 ਨੂੰ ਮਹਿੰਗਾ ਹੋਣ ਦੀ ਵਜ੍ਹਾ ਨਾਲ ਨਹੀਂ ਖਰੀਦ ਪਾ ਰਹੇ ਸੀ। ਵੋਡਾਫੋਨ ਦਾ ਇਹ ਟੈਰੀਫ ਪਲਾਨ 24 ਮਹੀਨੇ ਦੀ ਸਮਾਂ ਸੀਮਾ ਲਈ ਹੋਵੇਗਾ।
ਆਈਫੋਨ 4ਐਸ ਦੇ ਲਈ ਇਹ 2099 ਰੁਪਏ ਮਾਸਿਕ ਹੋਵੇਗੀ। ਉਥੇ 5ਸੀ ਦੇ ਲਈ ਇਹ 2499 ਰੁਪਏ ਮਹੀਨੇ, 5ਐਸ ਦੇ ਲਈ 2999 ਰੁਪਏ ਮਹੀਨਾ ਅਤੇ 6 ਅਤੇ 6 ਪਲੱਸ ਮਾਡਲਾਂ ਲਈ ਇਹ 3599 ਰੁਪਏ ਮਹੀਨੇ ਹੋਵੇਗੀ। ਮਹੀਨੇ ਦੀ ਈ.ਐਮ.ਆਈ. 'ਚ ਹੈਂਡਸੈਟ ਦੀ ਲਾਗਤ, ਸਥਾਨਕ ਐਸ.ਟੀ.ਡੀ. ਕਾਲਸ, ਸਥਾਨਕ ਨੈਸ਼ਨਲ ਐਸ.ਐਮ.ਐਸ., 3 ਜੀ ਡਾਟਾ ਅਤੇ ਕਰ ਅਤੇ ਵਿਆਜ ਸ਼ਾਮਲ ਹੋਵੇਗਾ। ਆਈਫੋਨ 6 ਦੇ 16 ਜੀ.ਬੀ. ਮਾਡਲ ਲਈ ਕਿਸੀ ਤਰ੍ਹਾਂ ਦੇ ਪਹਿਲੇ ਭੁਗਤਾਨ ਦੀ ਲੋੜ ਨਹੀਂ ਹੋਵੇਗੀ।
5 ਐਸ, 5ਸੀ ਅਤੇ 4ਐਸ ਦੇ ਲਈ 4990 ਰੁਪਏ ਅਤੇ 6 ਪਲੱਸ ਦੇ ਲਈ 8490 ਰੁਪਏ ਦੀ ਪੇਸ਼ਗੀ ਦੇਣੀ ਹੋਵੇਗੀ। ਇਹ ਉਪਕਰਣ ਵੋਡਾਫੋਨ ਦੇ ਸਟੋਰਾਂ 'ਤੇ ਦੇਸ਼ਭਰ 'ਚ ਸਮਾਰਟਫੋਨ ਦੇ ਖੁਦਰਾ ਆਊਟਲੇਟਸ 'ਤੇ ਸ਼ਨੀਵਾਰ 17 ਜਨਵਰੀ ਤੋਂ ਉਪਲੱਬਧ ਹੋਣਗੇ।
1 ਕਰੋੜ ਐਂਡਰਾਇਡ ਡਿਵਾਈਸਿਜ਼ 'ਤੇ ਵਾਇਰਸ ਦਾ ਖਤਰਾ
NEXT STORY