ਹੈਦਰਾਬਾਦ- ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜਮੰਤਰੀ ਬੰਡਾਰੂ ਦੱਤਾਤ੍ਰੇਯ ਨੇ ਈਂਧਨ ਸੰਰਖਿਅਣ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸੰਸਾਰਕ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਡਿਗਣ ਦੇ ਬਾਵਜੂਦ ਦੇਸ਼ 'ਚ ਅਜੇ ਵੀ ਦਰਾਮਦ 'ਤੇ ਹੋਣ ਵਾਲਾ ਖਰਚ 5.25 ਲੱਖ ਕਰੋੜ ਰੁਪਏ ਹੈ। ਉਨ੍ਹਾਂ ਨੇ ਇਕ ਸੰਮੇਲਨ 'ਚ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਦੇ ਸਮਾਜਿਕ ਆਰਥਿਕ ਵਿਕਾਸ ਦੇ ਲਈ ਤੇਲ ਅਤੇ ਗੈਸ ਮਹੱਤਵਪੂਰਨ ਵਸੀਲੇ ਹਨ।
ਦੇਸ਼ 'ਚ ਤੇਲ ਅਤੇ ਗੈਸ ਦਾ ਉਤਪਾਦਨ ਖਪਤ ਦੇ ਮੁਕਾਬਲੇ ਬਹੁਤ ਘੱਟ ਹੈ ਜਿਸ ਦੇ ਕਾਰਨ ਦਰਾਮਦ 'ਤੇ ਨਿਰਭਰਤਾ ਵਧਦੀ ਹੈ। ਸ਼੍ਰੀ ਦੱਤਾਤ੍ਰੇਯ ਨੇ ਕਿਹਾ ਕਿ ਦੇਸ਼ 'ਚ ਤੇਲ ਦੀ ਕੁੱਲ ਮੰਗ 15 ਕਰੋੜ 84 ਲੱਖ ਮੀਟ੍ਰਿਕ ਟਨ ਦੇ ਸਿਰਫ 22 ਫੀਸਦੀ ਸਪਲਾਈ ਹੀ ਘਰੇਲੂ ਉਤਪਾਦਨ ਨਾਲ ਹੁੰਦੀ ਹੈ। ਪਿਛਲੇ ਮਾਲੀ ਸਾਲ ਵਿਚ ਤੇਲ ਦਰਾਮਦ 'ਤੇ 5.72 ਲੱਖ ਕਰੋੜ ਰੁਪਏ ਦਾ ਖਰਚ ਹੋਇਆ ਹੈ।
ਊਰਜਾ ਨੈੱਟਵਰਕ 'ਚ ਸਹਿਯੋਗ ਕਰਨ ਦਾ ਚਾਹਵਾਨ ਜਾਪਾਨ
NEXT STORY