ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ ਹੱਲਾ ਬੋਲ' 'ਚ ਕਰਿਸ਼ਮਾ ਤੰਨਾ ਇਕ ਅਜਿਹੀ ਪ੍ਰਤੀਭਾਗੀ ਹੈ ਜੋ ਸ਼ੋਅ 'ਚ ਹੁਣ ਤੱਕ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਰਦੀ ਰਹਿੰਦੀ ਹੈ, ਜਿਸ 'ਚ ਉਹ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ। ਇਨ੍ਹਾਂ ਗੱਲਾਂ 'ਚ ਭਾਵੇਂ ਗੱਲ ਸਹਿ ਪ੍ਰਤੀਭਾਗੀ ਗੌਤਮ ਗੁਲਾਟੀ ਨਾਲ ਬਦਸਲੂਕੀ ਦੀ ਹੋਵੇ ਜਾਂ ਹਾਲ ਹੀ 'ਚ ਓਪੇਨ ਪੇਟਲ ਨਾਲ ਹੋਏ ਲਿਪਲੌਕ ਸੀਨਜ਼ ਦੀ ਹੋਵੇਂ। ਕਰਿਸ਼ਮਾ ਦੀਆਂ ਇਨ੍ਹਾਂ ਹਰਕਤਾਂ ਨੇ ਨੈਸ਼ਨਲ ਟੈਲੀਵਿਜ਼ਨ ਦੇ ਸਭ ਵਿਵਾਦਿਤ ਸ਼ੋਅ 'ਚ ਤੜਕਾ ਲਗਾਉਣ 'ਚ ਖੂਬ ਮਦਦ ਕੀਤੀ ਪਰ ਓਪੇਨ ਨਾਲ ਕੀਤਾ ਗਿਆ ਲਿਪਲੌਕ ਸੀਨ ਹੀ ਕਰਿਸ਼ਮਾ ਦਾ ਬੋਲਡ ਅਵਤਾਰ ਨਹੀਂ ਹੈ।
ਕਰਿਸ਼ਮਾ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਕਰਿਸ਼ਮਾ ਨੇ ਕੁਝ ਸਾਲ ਪਹਿਲਾਂ ਇਕ ਹੌਟ ਸਿਜ਼ਲਿੰਗ ਵੀਡੀਓ 'ਚ ਕੰਮ ਕੀਤਾ ਸੀ। 'ਖੋਇਆ-ਖੋਇਆ ਚਾਂਦ' ਗਾਣੇ ਦੇ ਰੀਮਿਕਸ 'ਚ ਕਰਿਸ਼ਮਾ ਪਹਿਲਾਂ ਹੋਟਲ 'ਚ ਇਕ ਲੜਕੇ ਨੂੰ ਆਪਣੀ ਵੱਲ ਆਕਰਸ਼ਿਤ ਕਰਦੀ ਨਜ਼ਰ ਆ ਰਹੀ ਹੈ। ਬਾਅਦ 'ਚ ਉਸ ਲੜਕੇ ਨੂੰ ਕਮਰੇ 'ਚ ਲੈ ਕੇ ਜਾਂਦੀ ਹੈ, ਜਿੱਥੇ ਕਰਿਸ਼ਮਾ ਦਾ ਬਲੈਕ ਬਿਕਨੀ ਬੇਹੱਦ ਹੌਟ ਅਵਤਾਰ ਦਿਖਦਾ ਹੈ। ਖੈਰ 'ਬਿੱਗ ਬੌਸ' ਦੇ ਘਰ 'ਚ ਇਹ ਦੇਖਣਾ ਹੀ ਦਿਲਚਸਪ ਹੋਵੇਗਾ ਕਿ ਓਪੇਨ ਨਾਲ ਨਜ਼ਦੀਕੀਆਂ ਵਧਾ ਰਹੀ ਕਰਿਸ਼ਮਾ ਟੀ. ਆਰ. ਪੀ. ਲਈ ਕਿਸ ਹੱਦ ਤੱਕ ਜਾਵੇਗੀ।
ਯਾਦਗਾਰ ਫਿਲਮਾਂ ਵਾਂਗ ਹੋਵੇਗੀ 'ਪ੍ਰੇਮ ਰਤਨ ਧਨ ਪਾਇਓ' : ਅਨੁਪਮ ਖੇਰ
NEXT STORY