ਨਵੀਂ ਦਿੱਲੀ- ਫਿਲਮ ਅਭਿਨੇਤਾ ਅਨੁਪਮ ਖੇਰ ਨੂੰ ਭਰੋਸਾ ਹੈ ਕਿ ਸੂਰਜ ਬੜਜਾਤੀਆ ਦੀ ਆਉਣ ਵਾਲੀ ਫਿਲਮ 'ਪ੍ਰੇਨ ਰਤਨ ਧਨ ਪਾਇਓ' ਉਨ੍ਹਾਂ ਦੀ ਆਉਣ ਵਾਲੀ ਫਿਲਮਾਂ 'ਹਮ ਆਪਕੇ ਹੈ ਕੋਨ' ਅਤੇ 'ਹਮ ਸਾਥ-ਸਾਥ ਹੈ' ਵਾਂਗ ਹੀ ਸਫਲ ਫਿਲਮ ਰਹੇਗੀ। ਅਨੁਪਮ ਨੇ ਕਿਹਾ, ''ਸੂਰਜ ਜੀ ਨਾਲ ਕੰਮ ਕਰਕੇ ਅਜਿਹਾ ਲੱਗਦਾ ਹੈ ਕਿ ਅਸੀਂ ਇਤਿਹਾਸ ਬਣਾ ਰਹੇ ਹਾਂ। ਉਹ ਬਹੁਤ ਹੀ ਨਰਮ ਸੁਭਾਅ ਵਾਲੇ ਵਿਅਕਤੀ ਹਨ।
ਇਕ ਅਭਿਨੇਤਾ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਨਿਰਦੇਸ਼ਕ ਨੂੰ ਆਪਣਾ ਵਧੀਆ ਕੰਮ ਦਵੇ ਜਿਸ ਦੀ ਕੁਝ ਮੰਗ ਨਹੀਂ ਹੈ। ਮੈਂ ਸੂਰਜ ਜੀ ਦੀਆਂ ਵੱਡੀਆਂ ਫਿਲਮਾਂ ਨਾਲ ਜੁੜਿਆ ਰਿਹਾ ਹਾਂ। ਮੈਂ ਜਾਣਦਾ ਹਾਂ ਕਿ 'ਪ੍ਰੇਮ ਰਤਨ ਧਨ ਪਾਇਓ' ਉਂਨੀ ਹੀ ਯਾਦਗਰ ਫਿਲਮ ਹੋਵੇਗੀ ਜਿੰਨੀ ਕਿ 'ਹਮ ਆਪਕੇ ਹੈ ਕੋਨ' 'ਹਮ ਸਾਥ-ਸਾਥ' ਅਤੇ 'ਵਿਵਾਹ' ਰਹੀ ਸੀ। ਅਭਿਨੇਤਾ ਅਨੁਪਮ ਖੇਰ, ਬੜਜਾਤੀਆ ਦੀਆਂ ਜ਼ਿਆਦਾਤਰ ਫਿਲਮਾਂ ਦੇ ਨਾਲ ਜੁੜੇ ਰਹੇ ਹਨ। ਉਨ੍ਹਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਉਹ ਬਹੁਤ ਭਾਵੁਕ ਹੋ ਜਾਂਦੇ ਹਨ। ਅਨੁਪਮ ਖੇਰ ਨੇ ਕਿਹਾ, ''ਜੇਕਰ ਮੈਂ ਉਨ੍ਹਾਂ ਦੀਆਂ ਫਿਲਮਾਂ ਦਾ ਹਿੱਸਾ ਨਹੀਂ ਹੁੰਦਾ ਤਾਂ ਮੈਂ ਇਥੇ ਨਹੀਂ ਹੁੰਦਾ।'
ਅਨੁਸ਼ਕਾ ਆਊਟ, ਕਿਰਕਿਰਾ ਹੋਇਆ ਵਿਰਾਟ ਕੋਹਲੀ ਦਾ ਮਜ਼ਾ (ਦੇਖੋ ਤਸਵੀਰਾਂ)
NEXT STORY