ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਤਿੰਨ ਮਹੀਨੇ ਗਾਇਬ ਰਹਿਣ ਤੋਂ ਬਾਅਦ 'ਨਿਊ ਈਅਰ' ਦੇ ਮੌਕੇ 'ਤੇ ਵਾਪਸ ਆਏ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਆਪਣੀ ਇਕ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ ਸੀ ਕਿ ਹੁਣ ਉਹ ਬਿਲਕੁਲ ਠੀਕ ਹਨ। ਹਨੀ ਸਿੰਘ ਦੇ ਤਿੰਨ ਮਹੀਨੇ ਗਾਇਬ ਹੋਣ ਨੂੰ ਲੈ ਕੇ ਅਫਵਾਹਾਂ ਉਡੀਆਂ ਸਨ ਕਿ ਇਕ ਪਾਰਟੀ 'ਚ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਹਨੀ ਸਿੰਘ ਡਿਪ੍ਰੈਸ਼ਨ 'ਚ ਚਲੇ ਗਏ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਖੋਜ ਨਹੀਂ ਹੋਈ ਸੀ ਪਰ ਹੁਣ ਰੈਪ ਸਟਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ਾਹਰੁਖ ਖਾਨ ਦੇ ਥੱਪੜ ਤੋਂ ਨਹੀਂ ਸਗੋਂ ਕਿਸੇ ਹੋਰ ਕਾਰਨ ਤਿੰਨ ਮਹੀਨੇ ਗਾਇਬ ਰਹੇ ਹਨ।
ਯੋ-ਯੋ ਹਨੀ ਸਿੰਘ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਆਪਣੇ ਗਾਣਿਆਂ 'ਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ 'ਚ ਵੀ ਨਸ਼ੇ ਨੂੰ ਵੱਧ ਤਵਜੋਂ ਦਿੰਦੇ ਹਨ। ਇਹ ਹੀ ਨਸ਼ਾ ਉਨ੍ਹਾਂ 'ਤੇ ਭਾਰੀ ਪੈ ਗਿਆ ਸੀ। ਹਨੀ ਸਿੰਘ ਪਿਛਲੇ ਤਿੰਨ ਮਹੀਨੇ ਤੋਂ ਇਕ ਰਿਹੈਬ ਸੈਂਟਰ 'ਚ ਰਹੇ ਸਨ। ਹਨੀ ਸਿੰਘ ਸ਼ਰਾਬ ਦੀ ਆਦਤ ਤੋਂ ਬਹੁਤ ਹੀ ਪਰੇਸ਼ਾਨ ਸਨ ਅਤੇ ਇਸ ਨੂੰ ਛੱਡਣਾ ਚਾਹੁੰਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਹੈਬ ਸੈਂਟਰ ਜਾਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਫੈਸਲੇ ਦੇ ਪਿੱਛੇ ਇਕ ਹੋਰ ਕਾਰਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ 'ਚ ਇਕ ਸ਼ੋਅ ਪਰਫਾਰਮੈਂਸ ਕਰਨ ਲਈ ਲਗਾਤਾਰ ਹਨੀ ਸਿੰਘ ਨੂੰ ਫੋਨ ਕਾਲਸ ਆ ਰਹੇ ਸਨ। ਵਾਰ-ਵਾਰ ਆਉਣ ਵਾਲੇ ਫੋਨ ਕਾਲਸ ਤੋਂ ਪਰੇਸ਼ਾਨ ਹਨੀ ਸਿੰਘ ਨੇ ਗੁੱਸੇ 'ਚ ਆਪਣੇ ਸਿਰ 'ਤੇ ਹੀ ਬੋਤਲ ਮਾਰ ਦਿੱਤੀ ਸੀ। ਉਨ੍ਹਾਂ ਦੇ ਸਿਰ ਤੋਂ ਕਾਫੀ ਖੂਨ ਵੀ ਨਿਕਲਣ ਲੱਗ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਬਾਅਦ 'ਚ ਆਪਣੀਆਂ ਮਾੜੀਆਂ ਆਦਤਾਂ 'ਤੇ ਕੰਟਰੋਲ ਕਰਨ ਲਈ ਹਨੀ ਸਿੰਘ ਰਿਹੈਬ ਸੈਂਟਰ ਚਲੇ ਗਏ ਸਨ। ਹੁਣ ਹਨੀ ਸਿੰਘ ਬਿਲਕੁਲ ਠੀਕ ਹਨ ਅਤੇ ਇਕ ਵਾਰੀ ਫਿਰ ਆਪਣੇ ਰੈਪ ਨਾਲ ਧੂਮ ਮਚਾਉਣ ਲਈ ਤਿਆਰ ਹਨ।
ਪਤੀ ਸਮੇਤ ਲਿਫਟ 'ਚ ਫਸੀ ਸੰਨੀ ਲਿਓਨ (ਦੇਖੋ ਤਸਵੀਰਾਂ)
NEXT STORY