ਮੁੰਬਈ- ਸੰਨੀ ਲਿਓਨ ਨੇ ਆਪਣੇ ਸਫਰ ਦੀ ਸ਼ੁਰੂਆਤ ਪੋਰਨ ਸਟਾਰ ਦੇ ਅਕਸ ਤੋਂ ਕੀਤੀ ਸੀ ਪਰ ਹੁਣ ਉਹ ਪੋਰਨ ਸਟਾਰ ਹੋਣ ਦੇ ਨਾਲ-ਨਾਲ ਬਾਲੀਵੁੱਡ 'ਚ ਆਪਣੀ ਥਾਂ ਬਣਾ ਚੁੱਕੀ ਹੈ। ਉਸ ਨੂੰ 2014 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਉਸ ਦਾ ਸਿੱਧਾ ਕਾਰਨ ਫਿਲਮ 'ਰਾਗਿਨੀ ਐੱਮ. ਐੱਮ. ਐੱਸ 2' ਅਤੇ 'ਬੇਬੀ ਡੌਲ' ਗੀਤ ਹੈ। ਹਾਲ ਹੀ 'ਚ ਸੰਨੀ ਨੇ ਆਪਣੇ ਪਤੀ ਨਾਲ ਹੌਟ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਆਪਣੇ ਪਤੀ ਡੈਨੀਅਲ ਨਾਲ ਦਿਖਾਈ ਦੇ ਰਹੀ ਹੈ।
ਸ਼ਨੀਵਾਰ ਨੂੰ ਮੁੰਬਈ 'ਚ ਇਕ ਸਮਾਰੋਹ ਦੌਰਾਨ ਇਸ ਕਵਰ ਪੇਜ਼ ਨੂੰ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਸਮਾਰੋਹ ਵਾਲੀ ਥਾਂ 'ਤੇ ਪਹੁੰਚਣਾ ਪਿਆ। ਸੰਨੀ ਆਪਣੇ ਪਤੀ ਸਮੇਤ ਇਕ ਲਿਫਟ 'ਚ ਫਸ ਗਈ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਬਾਹਰ ਨਹੀਂ ਨਿਕਲ ਸਕੇ ਤਾਂ ਤਕਨੀਸ਼ਿਅਨ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਲਿਫਟ ਖੋਲ੍ਹ ਕੇ ਬਾਹਰ ਕੱਢ ਲਿਆ। ਸੰਨੀ ਨੇ ਹੱਸ ਕੇ ਸਾਰਿਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 'ਰਾਗਿਨੀ ਐੱਮ. ਐੱਮ. ਐੱਸ 2' ਤੋਂ ਬਾਅਦ ਹੁਣ ਉਹ 'ਮਸਤੀਜਾਦੇ' 'ਚ ਨਜ਼ਰ ਆਵੇਗੀ।
ਵੀਡੀਓ 'ਚ ਦੇਖੋ ਕਰਿਸ਼ਮਾ ਤੰਨਾ ਦਾ ਬਿਕਨੀ ਹੌਟ ਅਵਤਾਰ
NEXT STORY